ਪੰਜਾਬ

punjab

ETV Bharat / state

ਪਦਮ ਸ਼੍ਰੀ ਬਾਕਸਰ ਕੌਰ ਸਿੰਘ ਦੀ ਜ਼ਿੰਦਗੀ 'ਤੇ ਬਣੀ ਪੰਜਾਬੀ ਫਿਲਮ...

ਪਦਮ ਸ਼੍ਰੀ ਬਾਕਸਰ ਕੌਰ ਸਿੰਘ ਦੀ ਜ਼ਿੰਦਗੀ 'ਤੇ ਪੰਜਾਬੀ ਫਿਲਮ (Punjabi movies) ਬਣ ਗਈ ਹੈ, ਜੋ ਕਿ 8 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਨੂੰ ਲੈ ਕੇ ਕੌਰ ਸਿੰਘ ਦੇ ਪਿੰਡ ਵਿੱਚ ਅਤੇ ਪਰਿਵਾਰ 'ਚ ਖੁਸ਼ੀ ਦਾ ਮਹੌਲ ਹੈ।

ਪਦਮ ਸ਼੍ਰੀ ਬਾਕਸਰ ਕੌਰ ਸਿੰਘ ਦੀ ਜ਼ਿੰਦਗੀ 'ਤੇ ਬਣੀ ਪੰਜਾਬੀ ਫਿਲਮ
ਪਦਮ ਸ਼੍ਰੀ ਬਾਕਸਰ ਕੌਰ ਸਿੰਘ ਦੀ ਜ਼ਿੰਦਗੀ 'ਤੇ ਬਣੀ ਪੰਜਾਬੀ ਫਿਲਮ

By

Published : Jul 8, 2022, 1:03 PM IST

ਸੰਗਰੂਰ:ਅਰਜੁਨ ਅਵਾਰਡ 1983 (Arjuna Award) ਵਿੱਚ ਕੌਰ ਸਿੰਘ ਨੇ 1977 ਵਿੱਚ ਪ੍ਰੋਫੈਸਰ ਅਵਤਾਰ 'ਤੇ ਬਾਕਸਿੰਗ ਸ਼ੁਰੂ ਕੀਤੀ ਸੀ, ਹੁਣ ਉਹੀ ਜ਼ਿੰਦਗੀ ਦੇ ਆਧਾਰ 'ਤੇ ਪੰਜਾਬੀ ਫਿਲਮ (Punjabi movies) ਬਣ ਗਈ ਹੈ, ਜੋ ਕਿ 8 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਆ ਜਾਵੇਗੀ। ਇਸ ਨੂੰ ਲੈਕੇ ਕੌਰ ਸਿੰਘ ਦੇ ਪਿੰਡ ਵਿੱਚ ਅਤੇ ਪਰਿਵਾਰ 'ਚ ਖੁਸ਼ੀ ਦਾ ਮਹੌਲ ਹੈ। ਇਸ ਮੌਕੇ ਪਿੰਡ ਅਤੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਸਾਰੇ ਫਿਲਮ ਘਰਾਂ 'ਚ ਕੌਰ ਸਿੰਘ (Kaur Singh) ਦੀ ਜ਼ਿੰਦਗੀ 'ਤੇ ਬਣੀ ਪੰਜਾਬੀ ਫਿਲਮ "ਪਦਮ ਸ਼੍ਰੀ ਕੌਰ ਸਿੰਘ" ਲੋਕ ਦੇਖਣ ਲਈ, ਪਿੰਡਾਂ ਦੇ ਲੋਕਾਂ ਨੇ ਪਹਿਲੀ ਵਾਰ ਸੁਣਿਆ ਕੌਰ ਸਿੰਘ ਨੂੰ ਪਤਾ ਸੀ ਕਿ ਹੁਣ ਫਿਲਮ ਬਣ ਕੇ ਪੂਰੀ ਦੁਨੀਆ ਕੌਰ ਸਿੰਘ ਬਾਰੇ ਜਾਣੋਗੇ ਅਸੀਂ ਆਪਣੇ ਪਿੰਡ ਦੇ ਬਾਕਸ ਕੌਰ ਸਿੰਘ 'ਤੇ ਮਾਣ ਕਰਦੇ ਹਾਂ।

ਇਸ ਮੌਕੇ ਕੌਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਕਿਹਾ ਕਿ ਕੌਰ ਸਿੰਘ ਦੇ ਜੀਵਨ 'ਤੇ ਫਿਲਮ ਬਣ ਰਹੀ ਹੈ, ਸਾਨੂੰ ਬਹੁਤ ਖੁਸ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚੰਡੀਗੜ੍ਹ (Chandigarh) ਵਿੱਚ ਪੂਰੇ ਪਿੰਡ ਦੇ ਲੋਕਾਂ ਨਾਲ ਸਿਨਮਾ ਘਰਾਂ ਵਿੱਚ ਫਿਲਮ ਵੇਖਣ (Watching movies in cinemas) ਲਈ ਜਾਵਾਂਗੇ। ਉਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕੀਤੀ ਹੈ, ਕਿ ਉਹ ਵੀ ਇਸ ਫਿਲਮ ਨੂੰ ਵੇਖਣ ਦੇ ਲਈ ਜਰੂਰ ਜਾਣ।

ਪਦਮ ਸ਼੍ਰੀ ਬਾਕਸਰ ਕੌਰ ਸਿੰਘ ਦੀ ਜ਼ਿੰਦਗੀ 'ਤੇ ਬਣੀ ਪੰਜਾਬੀ ਫਿਲਮ

ਇਸ ਮੌਕੇ ਉਨ੍ਹਾਂ ਨੇ ਭਾਰਤ ਅਤੇ ਪੰਜਾਬ ਸਰਕਾਰ ‘ਤੇ ਜਮ ਕੇ ਨਿਸ਼ਾਨੇ ਵੀ ਸਾਧੇ। ਉਨ੍ਹਾਂ ਕਿਹਾ ਕਿ ਕਦੇ ਵੀ ਕਿਸੇ ਵੀ ਸਰਕਾਰ ਨੇ ਕੌਰ ਸਿੰਘ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੌਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਬਿਮਾਰੀਆਂ ਨਾਲ ਲੜ ਰਹੇ ਹਨ, ਪਰ ਕਦੇ ਵੀ ਸਰਕਾਰਾਂ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੌਰ ਸਿੰਘ ਦੇ ਇਲਾਜ ਲਈ ਭਾਰਤੀ ਸੈਨਾ ਜਾ ਫਿਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ 5 ਲੱਖ ਰੁਪਏ ਇਲਾਜ ਲਈ ਦਿੱਤੇ ਸਨ।

ਉਧਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕੌਰ ਸਿੰਘ ਆਪਣੇ ਪਿੰਡ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਇਲਾਕੇ ਵਿੱਚ ਬਾਕਸਿੰਗ ਨਹੀਂ ਖੇਡੀ ਜਾਂਦੀ, ਪਰ ਹੁਣ ਸਾਡੇ ਬੱਚੇ ਵੀ ਬਾਕਸਿੰਗ ਦੇ ਟੂਰਨਾਮੈਂਟ ਖੇਡਦੇ ਹਨ। ਸਭ ਤੋਂ ਪਹਿਲਾਂ ਸਾਡੇ ਪਿੰਡ ਖਨਲ ਕਲਾਂ ਦੇ ਆਲੇ-ਦੁਆਲੇ ਲੋਕ ਗੀਤ ਰਿਹਾ ਕੌਰ ਸਿੰਘ ਨੂੰ ਜਾਣਦੇ ਹਨ ਅਤੇ ਹੁਣ ਫਿਲਮ ਬਣ ਗਈ ਹੈ, ਤਾਂ ਪੂਰੀ ਦੁਨੀਆ ਦੇ ਲੋਕ ਕੌਰ ਸਿੰਘ ਨੂੰ ਜਾਣਗੇ।

ਇਹ ਵੀ ਪੜ੍ਹੋ:ਸਾਬਕਾ ਮੰਤਰੀ ਡਾ. ਵਿਜੇ ਸਿੰਗਲਾ ਨੂੰ ਹਾਈਕੋਰਟ ਨੂੰ ਮਿਲੀ ਜ਼ਮਾਨਤ

ABOUT THE AUTHOR

...view details