ਸੰਗਰੂਰ : ਸੰਗਰੂਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਲੀਆ ਪਿੰਡ ਨੇੜੇ ਇਕ ਸਕੂਲੀ ਵੈਨ ਅਤੇ ਮੋਟਰਸਾਈਕਲ ਦੀ ਆਪਸ 'ਚ ਟੱਕਰ (A collision between a school van and a motorcycle) ਹੋ ਗਈ। ਇਸ ਦਰਦਨਾਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ (Motorcycle riding youth) ਦੀ ਮੌਤ ਹੋ ਗਈ 2 ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਉਮਰ 32 ਸਾਲਾਂ ਦੀ ਦੱਸੀ ਜਾ ਰਹੀ ਹੈ। School van and motorcycle collision
ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਨਾਲ ਟਕਰਾਉਣ ਮਗਰੋਂ ਸਕੂਲੀ ਵੈਨ ਇਕ ਦਰੱਖਤ ਨਾਲ ਜਾ ਵੱਜੀ ਅਤੇ ਸਕੂਲੀ ਵੈਨ ਦੇ ਚਿੱਥੜੇ ਉੱਡ ਗਏ। ਇਸ ਵੈਨ 'ਚ ਸਕੂਲੀ ਬੱਚੇ ਮੌਜੂਦ ਨਹੀਂ ਸਨ। ਜੇਕਰ ਬੱਚੇ ਇਸ ਵੈਨ 'ਚ ਮੌਜੂਦ ਹੁੰਦੇ ਤਾਂ ਬੇਹੱਦ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਹਾਦਸੇ ਮਗਰੋਂ ਸਕੂਲੀ ਬੱਚਿਆਂ ਦੇ ਮਾਪੇ ਬੁਰੀ ਤਰ੍ਹਾਂ ਘਬਰਾ ਗਏ ਹਨ।
ਸੰਗਰੂਰ ਦੇ ਪਿੰਡ ਬੱਲੀਆ ਨੇੜੇ ਇੱਕ ਸਕੂਲੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਲੜਕੇ ਦਾ ਨਾਮ ਜਗਸੀਰ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਰੂਪਹੇਲੀ ਹੈ।