ਪੰਜਾਬ

punjab

ETV Bharat / state

ਆਪਣੇ ਪੁੱਤਰ ਦੇ ਇਲਾਜ ਲਈ ਬੇਵੱਸ ਹੋਈ ਮਾਂ - ਮਾਨਾ ਫੰਡ

ਮਲੇਰਕੋਟਲਾ ਇੱਕ ਗਰੀਬ ਪਰਿਵਾਰ ਦੀ ਮਾਂ ਲਾਚਾਰ ਅਤੇ ਬੇਵੱਸ ਹੈ ਕਿਉਂਕਿ ਉਹ ਆਪਣੇ ਬਿਮਾਰ ਨੌਜਵਾਨ ਪੁੱਤ ਦਾ ਇਲਾਜ ਨਹੀਂ ਕਰਵਾ ਪਾ ਰਹੀ ਜੋ ਕਿ ਇੱਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ। ਹੁਣ ਇਹ ਮਾਂ ਆਪਣੇ ਬੇਟੇ ਦੇ ਇਲਾਜ ਲਈ ਲੋਕਾਂ ਤੋਂ ਵੀ ਮਦਦ ਦੀ ਗੁਹਾਰ ਲਗਾ ਰਹੀ ਹੈ।

ਆਪਣੇ ਬੇਟੇ ਦਾ ਇਲਾਜ ਕਰਾਉਣ ਬੇਵੱਸ ਹੋਈ ਮਾਂ
ਆਪਣੇ ਬੇਟੇ ਦਾ ਇਲਾਜ ਕਰਾਉਣ ਬੇਵੱਸ ਹੋਈ ਮਾਂ

By

Published : Mar 6, 2021, 8:25 AM IST

ਸੰਗਰੂਰ: ਮਲੇਰਕੋਟਲਾ ਦੇ ਮਾਨਾ ਫੰਡ ਕੋਲ ਰਹਿ ਰਹੇ ਇੱਕ ਗਰੀਬ ਪਰਿਵਾਰ ਦੀ ਮਾਂ ਲਾਚਾਰ ਅਤੇ ਬੇਵੱਸ ਹੈ ਕਿਉਂਕਿ ਉਹ ਆਪਣੇ ਬਿਮਾਰ ਨੌਜਵਾਨ ਪੁੱਤ ਦਾ ਇਲਾਜ ਨਹੀਂ ਕਰਵਾ ਪਾ ਰਹੀ, ਜੋ ਕਿ ਇੱਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਪੂਰਾ ਇਲਾਜ ਨਾ ਹੋਣ ਕਰਕੇ ਅੱਜ ਵੀ ਅਧੂਰੇ ਇਲਾਜ ਕਾਰਨ ਮੰਜੇ 'ਤੇ ਪਿਆ ਹੈ।

ਆਪਣੇ ਪੁੱਤਰ ਦੇ ਇਲਾਜ ਲਈ ਬੇਵੱਸ ਹੋਈ ਮਾਂ

ਮਾਂ ਨੇ ਆਪਣੇ ਪੁੱਤ ਦੇ ਇਲਾਜ ਲਈ ਘਰ ਬਾਰ ਸੱਭ ਕੁੱਝ ਵੇਚ ਦਿੱਤਾ ਹੈ। ਹੁਣ ਕਿਰਾਏ ਦੇ ਮਕਾਨ 'ਤੇ ਰਹਿ ਰਹੀ ਮਾਂ ਆਪਣੇ ਪੁੱਤ ਨੂੰ ਮੰਜੇ 'ਤੇ ਪਈ ਹਰ ਵਕਤ ਵੇਖਦੀ ਰਹਿੰਦੀ ਹੈ ਅਤੇ ਤਰਲੇ ਪਾਉਂਦੀ ਰਹਿੰਦੀ ਹੈ ਕਿ ਸ਼ਾਇਦ ਕੋਈ ਇਸ ਦੇ ਬੇਟੇ ਦਾ ਇਲਾਜ ਕਰਵਾ ਸਕੇ।

ਇਸ ਨੌਜਵਾਨ ਦੇ ਇਲਾਜ ਲਈ ਡਾਕਟਰਾਂ ਵੱਲੋਂ ਪੰਜ ਲੱਖ ਰੁਪਏ ਦਾ ਇਲਾਜ ਦੱਸਿਆ ਗਿਆ ਹੈ। ਕਿਉਂਕਿ ਹਾਜਸੇ ਕਾਰਨ ਇਸ ਨੌਦਵਾਨ ਦੇ ਸਿਰ 'ਚ ਗੰਭੀਰ ਸੱਟ ਲੱਗੀ ਹੈ। ਹੁਣ ਇਹ ਮਾਂ ਆਪਣੇ ਬੇਟੇ ਦੇ ਇਲਾਜ ਲਈ ਲੋਕਾਂ ਤੋਂ ਵੀ ਮਦਦ ਦੀ ਗੁਹਾਰ ਲਗਾ ਰਹੀ ਹੈ।

ABOUT THE AUTHOR

...view details