ਮਲੇਰਕੋਟਲਾ: ਧੂਰੀ ਦੇ ਨਾਲ ਲੱਗਦੇ ਪਿੰਡ ਘਨੌਰ ਖੁਰਦ 'ਚ ਸਾਬਕਾ ਫ਼ੌਜੀ ਗੁਰਪਾਲ ਸਿੰਘ ਨੇ ਨਵਾਂ ਘਰ ਬਣਾਇਆ ਸੀ ਅਤੇ ਆਪਣੇ ਨਵੇਂ ਘਰ ਦੇ ਲਈ ਬਿਜਲੀ ਕੁਨੈਕਸ਼ਨ ਲੈਣ ਦੇ ਲਈ ਬਾਕਾਇਦਾ ਛੇ ਸਾਲ ਪਹਿਲਾਂ ਫੀਸ ਵੀ ਅਦਾ ਕੀਤੀ ਗਈ ਸੀ ਪਰ ਬਾਵਜੂਦ ਇਸਦੇ ਘਰ ਦੇ ਵਿੱਚ ਨਵਾਂ ਬਿਜਲੀ ਕੁਨੈਕਸ਼ਨ ਛੇ ਸਾਲਾਂ ਤੋਂ ਨਹੀਂ ਮਿਲਿਆ ਸੀ।
ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, 6 ਸਾਲ ਬਾਅਦ ਸਾਬਕਾ ਫ਼ੌਜੀ ਦੇ ਘਰ ਪਹੁੰਚਿਆ ਬਿਜਲੀ ਕੁਨੈਕਸ਼ਨ
ਮਲੇਰਕੋਟਲਾ 'ਚ ਇੱਕ ਫੌਜੀ ਦੇ ਘਰ ਛੇ ਸਾਲ ਬਾਅਦ ਬਿਜਲੀ ਦਾ ਕੁਨੈਕਸ਼ਨ ਪਹੁੰਚਿਆ ਹੈ। ਈਟੀਵੀ ਭਾਰਤ ਵੱਲੋਂ ਖ਼ਬਰ ਵਿਖਾਏ ਜਾਣ ਤੋਂ ਬਾਅਦ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀ ਸਾਬਕਾ ਫੌਜੀ ਦੇ ਘਰ ਪਹੁੰਚੇ ਤੇ ਬਿਜਲੀ ਦਾ ਮੀਟਰ ਲਗਾਇਆ।
ਈਟੀਵੀ ਭਾਰਤ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਜਿਸ ਤੋਂ ਬਾਅਦ ਜ਼ਮੀਨੀ ਪੱਧਰ ਤੇ ਇਸ ਖਬਰ ਦਾ ਅਸਰ ਉਦੋਂ ਵੇਖਣ ਨੂੰ ਮਿਲਿਆ ਜਦੋਂ ਧੂਰੀ ਦੇ ਐਸਡੀਐਮ ਲਤੀਫ ਅਹਿਮਦ ਥਿੰਦ ਅਤੇ ਪਾਵਰਕਾਮ ਦੇ ਉੱਚ ਅਧਿਕਾਰੀ ਮਨੋਜ ਕੁਮਾਰ ਇਸ ਸਾਬਕਾ ਫ਼ੌਜੀ ਦੇ ਘਰ ਪਹੁੰਚੇ ਅਤੇ ਫੌਜੀ ਦੀ ਸਹਿਮਤੀ ਦੇ ਨਾਲ ਘਰ ਵਿੱਚ ਬਿਜਲੀ ਕੁਨੈਕਸ਼ਨ ਦੇ ਕੇ ਬਿਜਲੀ ਦਾ ਮੀਟਰ ਲਗਾ ਦਿੱਤਾ।
ਉਧਰ ਇਸ ਮੌਕੇ ਸਾਬਕਾ ਸੈਨਿਕ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਨੇ ਵੀ ਕਿਹਾ ਕਿ ਮੀਡੀਆ ਦੇ ਵਿੱਚ ਖ਼ਬਰ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਸ ਮਸਲੇ ਬਾਰੇ ਪਤਾ ਚੱਲਿਆ ਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਅਤੇ ਇਸ ਮਸਲੇ ਨੂੰ ਹੱਲ ਕਰਨ ਦੀ ਗੱਲ ਕਹੀ ਜੋ ਕਿ ਅੱਜ ਹੱਲ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਸਾਬਕਾ ਫੌਜੀ ਅਤੇ ਇਸ ਯੂਨੀਅਨ ਦੇ ਪ੍ਰਧਾਨ ਨੇ ਐਸਡੀਐਮ ਧੂਰੀ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਪਿੱਛੇ ਜੋ ਵੀ ਦੋਸ਼ੀ ਮੁਲਾਜ਼ਮ ਹਨ। ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਜੋ ਇਸ ਸਾਬਕਾ ਫੌਜੀ ਦੇ ਨਾਲ ਹੋਇਆ ਹੈ ਕਿਸੇ ਹੋਰ ਨਾਲ ਨਾ ਹੋਵੇ।