ਮੀਂਹ 'ਚ ਦੁਕਾਨ ਦਾ ਬੋਰਡ ਠੀਕ ਕਰਦੇ ਹੋਏ ਨੌਜਵਾਨ ਨੂੰ ਲੱਗਿਆ ਕਰੰਟ, ਮੌਕੇ 'ਤੇ ਮੌਤ - malerkotla
ਮਲੇਰਕੋਟਲਾ: ਪੰਜਾਬ 'ਚ ਪੈ ਰਿਹਾ ਮੀਂਹ ਮਲੇਰਕੋਟਲਾ ਦੇ ਇੱਕ ਨੌਜਵਾਨ ਲਈ ਕਾਲ ਬਣ ਕੇ ਵਰ੍ਹਿਆ। ਇਥੇ ਦੁਕਾਨ ਦਾ ਫਲੈਕਸ ਠੀਕ ਕਰਕੇ ਲਗਾਉਣ ਲੱਗਿਆਂ ਨੌਜਵਾਨ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਸਪਤਾਲ ਦੀਆਂ ਤਸਵੀਰਾਂ
ਸਦਾਮ ਮੁਹੰਮਦ ਨਾਂਅ ਦਾ ਨੌਜਵਾਨ ਪਰਚੂਨ ਦੀ ਦੁਕਾਨ 'ਤੇ ਕੰਮ ਕਰਦਾ ਸੀ। ਦੁਕਾਨ ਦਾ ਬੋਰਡ ਠੀਕ ਕਰਨ ਲਈ ਜਿਵੇਂ ਹੀ ਉਹ ਉੱਪਰ ਚੜ੍ਹਿਆ, ਉਸ ਨੂੰ ਕਰੰਟ ਲੱਗ ਗਿਆ। ਸਦਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੇ ਨਾਲ ਉਸ ਦਾ ਸਾਥੀ ਵੀ ਮੌਜੂਦ ਵੀ ਸੀ, ਉਹ ਵੀ ਬੁਰੀ ਤਰ੍ਹਾਂ ਝੁਲਸ ਗਿਆ।