ਸੰਗਰੂਰ: ਮੂਨਕ ਦੇ ਤਰਤਾਈ ਪਿੰਡਾਂ ਦੀਆਂ ਫਸਲਾਂ 5300 ਏਕੜ ਫਸਲ (Crops) ਬਰਸਾਤ ਦੇ ਪਾਣੀ ਵਿਚ ਡੁੱਬ ਗਈ ਹੈ।ਇਸ ਦੌਰਾਨ ਸਾਰੇ ਘਰਾਂ ਦਾ ਸੰਪਰਕ (Contact) ਇੱਕ ਦੂਜੇ ਨਾਲੋਂ ਟੁੱਟ ਗਿਆ ਹੈ।ਜਿਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੱਕ ਕੋਈ ਵੀ ਮਦਦ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਪਹੁੰਚੀ ਗਈ। ਝੋਨੇ ਦੀ ਫ਼ਸਲ ਅਤੇ ਪਸ਼ੂਆਂ ਲਈ ਹਰਾ ਚਾਰਾ ਤੇ ਬਹੁਤ ਸਾਰੇ ਘਰ ਜਿੱਥੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸੁੱਤਾ ਪਿਆ ਅਤੇ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਉਧਰ ਕਿਸਾਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਲੜਕਿਆਂ ਦੇ ਵਿਆਹ ਵੀ ਨਹੀਂ ਹੋ ਰਹੇ ਹੈ ਕਿਉਂਕਿ ਹਰ ਸਾਲ ਜ਼ਮੀਨਾਂ ਦੇ ਵਿੱਚ ਫਸਲਾਂ ਤਬਾਹ ਹੋ ਜਾਂਦੀ ਹੈ।