ਮਲੇਰਕੋਟਲਾ: ਜ਼ਿਲ੍ਹੇ ਦੇ ਪਿੰਡ ਕੁਠਾਲਾ (Village Kuthala) ਵਿਖੇ ਇੱਕ ਸਾਬਕਾ ਫੌਜੀ (Ex-serviceman) ਦੇ ਘਰ ਤਿੰਨ ਮਹਿਲਾਵਾਂ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ (Suicide) ਕਰ ਲਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਸਾਬਕਾ ਫੌਜੀ (Ex-serviceman) ਜਿਸ ਦੀ ਚਾਰ ਸਾਲ ਪਹਿਲਾਂ ਹੀ ਗੰਭੀਰ ਬਿਮਾਰੀ ਦੇ ਚਲਦਿਆਂ ਮੌਤ ਹੋ ਚੁੱਕੀ ਹੈ ਅਤੇ ਇਸ ਘਰ ਵਿੱਚ ਹੁਣ ਹੋਰ ਕੋਈ ਵੀ ਮਰਦ ਕਮਾਉਣ ਵਾਲਾ ਨਹੀਂ ਰਿਹਾ ਸੀ।
Suicide: ਸਾਬਕਾ ਫੌਜੀ ਦੇ ਪਰਿਵਾਰ ਦੀਆਂ 3 ਔਰਤਾਂ ਨੇ ਕੀਤੀ ਖੁਦਕੁਸ਼ੀ
ਪਿੰਡ ਕੁਠਾਲਾ (Village Kuthala) ਵਿਖੇ ਤਿੰਨ ਔਰਤਾਂ ਨੇ ਆਰਥਿਕ ਤੰਗੀ (Economic hardship) ਤੋਂ ਬਚਣ ਲਈ ਖੁਦਕੁਸ਼ੀ ਕਰ ਲਈ ਹੈ।
ਸਾਬਕਾ ਫੌਜੀ ਦੇ ਪਰਿਵਾਰ ਦੀਆਂ 3 ਔਰਤਾਂ ਨੇ ਕੀਤੀ ਖੁਦਕੁਸ਼ੀ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘਰ ’ਚ ਕਮਾਉਣ ਵਾਲਾ ਨਾ ਹੋਣ ਕਾਰਨ ਆਰਥਿਕ ਤੰਗੀ (Economic hardship) ਤੋਂ ਬਚਣ ਦੇ ਲਈ ਇਹਨਾਂ ਔਰਤਾਂ ਨੇ ਖੁਦਕੁਸ਼ੀ (Suicide) ਕਰ ਲਈ ਹੈ। ਮ੍ਰਿਤਕਾਂ ’ਚ ਇੱਕ ਧੀ, ਇੱਕ ਬੇਟੀ ਅਤੇ ਇੱਕ ਨਾਨੀ ਸ਼ਾਮਲ ਸਨ। ਦੱਸ ਦਈਏ ਕਿ 19 ਸਾਲਾ ਲੜਕੀ ਨੇ ਆਈਲੈਟ (IELTS) ਕਰਕੇ 7 ਬੈਂਡ ਹਾਸਲ ਕੀਤੇ ਹੋਏ ਸਨ, ਪਰ ਘਰ ਦੇ ਹਾਲਾਤ ਸਹੀ ਨਾ ਹੋਣ ਕਰਕੇ ਇਸ ਲੜਕੀ ਦਾ ਸੁਪਨਾ ਵੀ ਅਧੂਰਾ ਹੀ ਰਹਿ ਗਿਆ।
ਇਹ ਵੀ ਪੜੋ: Land Dispute: ਜ਼ਮੀਨ ਦੇ ਟੁੱਕੜੇ ਨੂੰ ਲੈਕੇ ਸ਼ਰੀਕਾ ’ਚ ਚੱਲੀ ਗੋਲੀ, ਇੱਕ ਹਲਾਕ