ਪੰਜਾਬ

punjab

ETV Bharat / state

ਰੇਲਗੱਡੀ ਹੇਠਾਂ ਆਉਣ ਕਾਰਨ 3 ਦੀ ਮੌਤ - ਸੰਗਰੂਰ 'ਚ ਤਿੰਨ ਦੀ ਮੌਤ

ਸੰਗਰੂਰ ਵਿੱਚ ਰੇਲ ਗੱਡੀ ਨਾਲ ਟਕਰਾਉਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀਆਂ ਵਿੱਚੋਂ 2 ਨੌਜਵਾਨ ਚੀਮਾ ਕਸਬੇ ਵਿੱਚ ਵਾਹਨ ਧੋਣ ਵਾਲੇ ਸੈਂਟਰ 'ਤੇ ਕੰਮ ਕਰਦੇ ਸਨ ਅਤੇ ਦੋਵੇਂ ਨਸ਼ੇ ਦੀ ਹਾਲਤ ਵਿੱਚ ਸਨ ਜਦਕਿ ਤੀਜਾ ਵਿਅਕਤੀ ਹੋਮਗਾਰਡ ਦਾ ਮੁਲਾਜ਼ਮ ਸੀ ਜੋ ਕਿ ਆਪਣੀ ਡਿਊਟੀ ਦੌਰਾਨ ਰੇਲ ਕਰਾਸਿੰਗ ਕਰਦਿਆਂ ਰੇਲ ਗੱਡੀ ਥੱਲੇ ਆ ਗਿਆ।

ਫ਼ੋਟੋ

By

Published : Sep 14, 2019, 10:57 AM IST

ਸੰਗਰੂਰ: ਸੁਨਾਮ ਵਿੱਚ ਰੇਲ ਗੱਡੀ ਨਾਲ ਟਕਰਾਉਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀਆਂ ਵਿੱਚੋਂ 2 ਨੌਜਵਾਨ ਚੀਮਾ ਕਸਬੇ ਵਿੱਚ ਵਾਹਨ ਧੋਣ ਵਾਲੇ ਸੈਂਟਰ 'ਤੇ ਕੰਮ ਕਰਦੇ ਸਨ ਅਤੇ ਤੀਜਾ ਵਿਅਕਤੀ ਹੋਮਗਾਰਡ ਦਾ ਮੁਲਾਜ਼ਮ ਸੀ ਜੋ ਕਿ ਆਪਣੀ ਡਿਊਟੀ ਦੌਰਾਨ ਰੇਲ ਕਰਾਸਿੰਗ ਕਰਦਿਆਂ ਰੇਲ ਗੱਡੀ ਥੱਲੇ ਆ ਗਿਆ। ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਨ।

ਵੀਡੀਓ

ਮ੍ਰਿਤਕ ਦਿਲਪ੍ਰੀਤ ਸਿੰਘ ਦੇ ਪਿਤਾ ਮੇਲਾ ਸਿੰਘ ਅਤੇ ਸੰਦੀਪ ਸਿੰਘ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਦੋਵੇਂ ਰਾਤ ਨੂੰ ਕਾਲੀ ਦੇਵੀ ਮੰਦਰ ਜਾਣ ਦੀ ਗੱਲ ਕਹਿਨ ਕੇ ਗਏ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋਵੇਂ ਨੌਜਵਾਨ ਨਸ਼ੇ ਦੇ ਆਦੀ ਸਨ।

ਇਸ ਸਬੰਧੀ ਏ.ਐੱਸ.ਆਈ. ਨਰਦੇਵ ਸਿੰਘ ਨੇ ਦੱਸਿਆ ਕੇ ਦਿਲਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਦੀ ਰੇਲ ਹਾਦਸੇ ਵਿੱਚ ਮੌਤ ਹੋਈ ਅਤੇ ਇਸ ਤੋਂ ਇਲਾਵਾ ਹੋਮਗਾਰਡ ਕਰਮਚਾਰੀ ਗੁਰਮੀਤ ਸਿੰਘ ਡਿਊਟੀ ਦੌਰਾਨ ਰੇਲ ਟ੍ਰੈਕ ਪਾਰ ਕਰਦੇ ਹੋਏ ਅਚਾਨਕ ਰੇਲ ਗੱਡੀ ਦੀ ਲਪੇਟ ਵਿੱਚ ਆ ਗਿਆ। ਪੁਲਿਸ ਵੱਲੋਂ ਇਸ ਸਬੰਧੀ ਸਬੰਧੀ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਕੀਤੀ ਜਾ ਰਹੀ ਹੈ।

ABOUT THE AUTHOR

...view details