ਪੰਜਾਬ

punjab

ETV Bharat / state

Youth Committed Suicide : 22 ਸਾਲ ਦੇ ਕਿਸਾਨ 'ਤੇ ਸੀ 21 ਲੱਖ ਰੁਪਏ ਕਰਜ਼ਾ, ਆਰਥਿਕ ਤੰਗੀਆਂ 'ਚ ਕੀਤੀ ਆਤਮਹੱਤਿਆ - A 22 year old farmer committed suicide

ਲਹਿਰਾਗਾਗਾ ਦੇ ਮੁਨਕ ਵਿੱਚ ਇਕ 22 ਸਾਲ ਦੇ ਕਿਸਾਨ ਨੇ 21 ਲੱਖ ਰੁਪਏ ਕਰਜ਼ੇ ਦੇ ਬੋਝ ਹੇਠਾਂ ਆਰਥਿਕ ਤੰਗੀਆਂ ਕਾਰਨ ਆਤਮ ਹੱਤਿਆ ਕਰ ਲਈ ਹੈ। ਇਸ ਕਿਸਾਨ ਉੱਤੇ 13 ਲੱਖ ਰੁਪਏ ਬੈਂਕ ਅਤੇ 8 ਲੱਖ ਰੁਪਏ ਆੜਤੀਆ ਵੱਲ ਦੇਣਦਾਰੀ ਸੀ। ਕਿਸਾਨ ਦੀ ਫਸਲ ਵੀ ਬਰਬਾਦ ਹੋ ਚੁੱਕੀ ਸੀ। ਪਹਿਲਾਂ ਝੋਨੇ ਦੀ ਫਿਰ ਕਣਕ ਦੀ ਲਗਾਤਾਰ ਚੱਲ ਰਹੀ ਪਰੇਸ਼ਾਨੀ ਕਾਰਨ ਉਸਨੇ ਇਹ ਕਦਮ ਚੁੱਕਿਆ।

21 year old farmer committed suicide in Leharga
Youth Committed Suicide : 22 ਸਾਲ ਦੇ ਕਿਸਾਨ 'ਤੇ ਸੀ 21 ਲੱਖ ਰੁਪਏ ਕਰਜ਼ਾ, ਆਰਥਿਕ ਤੰਗੀਆਂ 'ਚ ਕੀਤੀ ਆਤਮਹੱਤਿਆ

By

Published : Feb 8, 2023, 3:45 PM IST

Youth Committed Suicide : 22 ਸਾਲ ਦੇ ਕਿਸਾਨ 'ਤੇ ਸੀ 21 ਲੱਖ ਰੁਪਏ ਕਰਜ਼ਾ, ਆਰਥਿਕ ਤੰਗੀਆਂ 'ਚ ਕੀਤੀ ਆਤਮਹੱਤਿਆ

ਸੰਗਰੂਰ:ਲਹਿਰਾਗਾਗਾ ਦੇ ਸ਼ਹਿਰ ਮੂਨਕ ਦੇ ਵਾਰਡ ਨੰਬਰ-10 ਦੇ ਨੌਜਵਾਨ ਅਮਨ ਕੁਮਾਰ ਪੁੱਤਰ ਤਰਸੇਮ ਚੰਦ ਨੇ ਆਰਥਿਕ ਤੰਗੀ ਦੇ ਚੱਲਦਿਆ ਪਿਛਲੇ ਸਮੇ ਤੋ ਮਾਨਸਿਕ ਤੋਰ ਤੇ ਪ੍ਰੇਸ਼ਾਨ ਰਹਿੰਦਾ ਸੀ। ਉਸਨੇ ਕਰਜੇ ਦਾ ਭਾਰ ਨਾ ਸਹਿਣ ਕਰਦਿਆਂ ਖੁਦਕਸ਼ੀ ਕਰ ਲਈ ਹੈ। ਮ੍ਰਿਤਕ ਅਮਨ ਕੁਮਾਰ ਦੇ ਪਿਤਾ ਤਰਸੇਮ ਚੰਦ ਨੇ ਦੱਸਿਆ ਕਿ ਉਸਦਾ ਬੇਟਾ ਅਮਨ ਕੁਮਾਰ ਪਿਛਲੇ ਲੰਬੇ ਸਮੇਂ ਤੋਂ ਕਰਜੇ ਕਰਕੇ ਪਰੇਸ਼ਾਨ ਰਹਿੰਦਾ ਸੀ। ਪਿਛਲੇ ਸੀਜਨ ਵਿੱਚ ਉਹਨਾ ਦੀ ਝੋਨੇ ਦੀ ਫਸਲ ਖਰਾਬ ਹੋ ਗਈ। ਇਸ ਤੋਂ ਇਲਾਵਾ ਕਣਕ ਦੀ ਫਸਲ ਦਾ ਝਾੜ ਬਹੁਤ ਘੱਟ ਨਿਕਲਣ ਕਾਰਨ ਉਹ ਹੋਰ ਵੀ ਆਰਥਿਕ ਤੋਰ ਉੱਤੇ ਟੁੱਟ ਚੁਕੇ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਉੱਤੇ 13 ਲੱਖ ਰੁਪਏ ਬੈਂਕ ਅਤੇ 8 ਲੱਖ ਰੁਪਏ ਆੜਤੀ ਦਾ ਕਰਜਾ ਸੀ।


ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ :ਕਿਸਾਨ ਯੂਨੀਅਨ ਆਗੂ ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਰਥਿਕ ਤੰਗੀਆਂ ਝੱਲ ਰਿਹਾ ਸੀ। ਉਹਨਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦਾ ਬੈਂਕ ਕਰਜ਼ਾ ਮੁਆਫ ਕਰਕੇ ਆਰਥਿਕ ਤੌਰ ਉਤੇ ਮਦਦ ਕੀਤੀ ਜਾਵੇ। ਨੌਜਵਾਨ ਕਿਸਾਨ ਮ੍ਰਿਤਕ ਅਮਨ ਕੁਮਾਰ ਨੂੰ ਕੋਈ ਰੁਜ਼ਗਾਰ ਨਾ ਮਿਲਣ ਕਾਰਨ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਂਦਾ ਸੀ।


ਇਹ ਵੀ ਪੜ੍ਹੋ:Campaign against drugs: ਇਸ ਜ਼ਿਲ੍ਹੇ ਦੇ ਪਿੰਡ ਨੂੰ ਐਲਾਨਿਆ ਗਿਆ ਪੂਰੀ ਤਰ੍ਹਾਂ ਨਸ਼ਾ ਮੁਕਤ, ਡੀਜੀਪੀ ਨੇ ਲੋਕਾਂ ਦੇ ਸਾਥ ਲਈ ਕੀਤਾ ਧੰਨਵਾਦ

ਪਹਿਲਾਂ ਵੀ ਕਿਸਾਨ ਨੇ ਕੀਤੀ ਸੀ ਖੁਦਕੁਸ਼ੀ:ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਸੰਗਰੂਰ ਦੇ ਪਿੰਡ ਲੌਂਗੋਵਾਲ ਦੇ ਪੱਤੀ ਦੁੱਲਟ ਦੇ ਦੋ ਏਕੜ ਦੇ ਮਾਲਕ ਕਿਸਾਨ ਭੋਲਾ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਖੇਤ ਵਿੱਚ ਫਾਹਾ ਲਿਆ ਸੀ। ਕਿਸਾਨ ਭੋਲਾ ਸਿੰਘ ਨੇ 14 ਏਕੜ ਜਮੀਨ 60 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਲਈ ਹੋਈ ਸੀ। ਕਣਕ ਦਾ ਝਾੜ ਬਹੁਤ ਜ਼ਿਆਦਾ ਘੱਟ ਨਿਕਲਿਆ, ਜਿਸ ਕਾਰਨ ਉਹ ਭੋਲਾ ਸਿੰਘ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ ਕਿਉਂਕਿ ਭੋਲਾ ਸਿੰਘ ਨੇ ਜਮੀਨ ਦਾ ਠੇਕਾ ਦੇਣ ਲਈ ਕਰੀਬ 7-8 ਲੱਖ ਦਾ ਕਰਜਾ ਲਿਆ ਸੀ। ਜਾਣਕਾਰੀ ਮੁਤਾਬਿਕ ਭੋਲਾ ਸਿੰਘ ਪਿੱਛੇ ਆਪਣੇ ਦੋ ਪੁੱਤਰ ਅਤੇ ਪਤਨੀ ਛੱਡ ਗਿਆ ਸੀ।

ABOUT THE AUTHOR

...view details