ਸੰਗਰੂਰ: ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਨਮਾਨ ਦਵਾਉਣ ਲਈ ਸਰਕਾਰਾਂ ਵੱਡੀਆਂ-ਵੱਡੀਆਂ ਸਕੀਮਾਂ ਤਾਂ ਲਾਂਚ ਕਰ ਦਿੰਦੀਆਂ ਹਨ ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਸੰਗਰੂਰ ਦੇ ਭਵਾਨੀਗੜ੍ਹ 'ਚ 2 ਫੁੱਟ ਦੀ ਦਿਵਿਆਂਗ ਮਹਿਲਾ, ਜਿਸਦੀ ਉਮਰ 30 ਸਾਲ ਹੈ, ਨੂੰ ਸਰਕਾਰੀ ਮਦਦ ਤਾਂ ਕੀ ਪਰ ਆਮ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਹਾਲੇ ਤੱਕ ਉਹਨਾਂ ਦੀ ਬੇਟੀ ਦਾ ਆਧਾਰ ਕਾਰਡ ਵੀ ਨਹੀਂ ਬਣਾਇਆ ਗਿਆ।
ਦਿਵਿਆਂਗ ਮਹਿਲਾ ਬੱਬੂ ਦੇ ਪਿਤਾ ਨੇ ਕਿਹਾ ਕਿ ਲੋਕ ਤਾਂ ਕੁੜੀਆਂ ਨੂੰ ਕੁੱਖਾਂ ਵਿੱਚ ਮਾਰ ਦਿੰਦੇ ਹਨ ਪਰ ਉਹ ਆਪਣੀ ਦਿਵਿਆਂਗ ਬੇਟੀ ਦਾ 30 ਸਾਲਾਂ ਤੋਂ ਪਾਲਣ-ਪੋਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬੇਟੀ ਦਾ ਆਧਾਰ ਕਾਰਡ ਬਣਵਾਇਆ ਜਾਵੇ ਅਤੇ ਉਸ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।