ਸੰਗਰੂਰ: ਕੁੱਝ ਦਿਨ ਪਹਿਲਾਂ ਹੀ ਲਹਿਰਾਗਾਗਾ ਦੇ ਮੂਨਕ ਤੋਂ ਕੋਰੋਨਾ ਵਾਇਰਸ ਦੇ ਸ਼ੱਕ ਦੇ ਅਧਾਰ 'ਤੇ ਭੇਜੇ 2 ਸੈਂਪਲ ਪੌਜ਼ੀਟਿਵ ਪਾਏ ਗਏ। ਇਨ੍ਹਾਂ ਦੀ ਰਿਪੋਰਟ ਮਿਲਦੇ ਹੀ ਮੂਨਕ ਦੇ ਨਵੇਂ ਆਏ ਐਸ ਐਮ ਓ ਡਾ. ਕਰਮਜੀਤ ਸਿੰਘ ਅਪਣੀ ਟੀਮ ਸਮੇਤ ਮਰੀਜ਼ਾਂ ਦੇ ਘਰ ਗਏ।
ਲਹਿਰਾਗਾਗਾ 'ਚ 2 ਮਰੀਜ਼ ਕੋਰੋਨਾ ਪੌਜ਼ੀਟਿਵ ਪਾਏ ਗਏ, ਇਨ੍ਹਾਂ 'ਚੋਂ ਇੱਕ ਫਰਾਰ
ਲਹਿਰਾਗਾਗਾ ਦੇ ਮੂਨਕ ਵਿੱਚ ਆਏ 2 ਕੋਰੋਨਾ ਪੌਜ਼ੀਟਿਵ ਮਰੀਜ਼ਾਂ 'ਚੋਂ ਇੱਕ ਨੂੰ ਇਕਾਂਤਵਾਸ ਭੇਜਿਆ ਗਿਆ ਤੇ ਦੂਜਾ ਮੌਕੇ ਤੋਂ ਫਰਾਰ ਹੋ ਗਿਆ।
ਫ਼ੋਟੋ
ਇਸ ਮੌਕੇ ਐੱਸ.ਐੱਮ.ਓ ਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ ਨੰਬਰ 13 ਦੇ ਵਾਸੀ ਤਰਸੇਮ ਚੰਦ (48) ਪੁੱਤਰ ਮੋਹਨ ਦਾਸ ਜੋ ਟਰੱਕ ਡਰਾਈਵਰ ਹਨ ਤੇ ਦੂਜਾ ਚੰਦ ਪ੍ਰਕਾਸ਼ (65) ਪੁੱਤਰ ਸ਼ਿਵ ਕੁਮਾਰ ਸਾਧ ਮੌਜੂਦ ਸੀ। ਇਹ ਦੋਵੇਂ ਵਿਅਕਤੀ ਖ਼ੁਦ ਹੀ ਸੈਪਲ ਦੇਣ ਦੇ ਲਈ ਆਏ ਸਨ ਜਿਨ੍ਹਾਂ ਵਿੱਚ ਕੋਈ ਵੀ ਲੱਛਣ ਨਜਰ ਨਹੀਂ ਆਇਆ। ਇਨ੍ਹਾਂ ਵਿੱਚੋਂ ਇੱਕ ਨੂੰ ਇਕਾਂਤਵਾਸ ਸੈਂਟਰ ਵਿਚ ਭੇਜ ਦਿੱਤਾ ਹੈ ਤੇ ਦੂਜਾ ਮੌਕੇ ਤੋਂ ਫਰਾਰ ਹੋ ਗਿਆ।
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਫਰਾਰ ਹੋਇਆ ਮਰੀਜ਼ ਸਾਧੂ ਹੈ ਤੇ ਉਸ ਦੀ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਭਾਲ ਕੀਤੀ ਜਾ ਰਹੀ ਹੈ।