ਪੰਜਾਬ

punjab

ETV Bharat / state

2 ਵਿਅਕਤੀਆਂ ਅਫ਼ੀਮ ਅਤੇ ਨਕਦੀ ਸਣੇ ਕਾਬੂ - crime

ਨਸ਼ਾ ਤਸਕਰਾਂ ਵਿਰੁੱਧ ਪੁਲਿਸ ਵਲੋਂ ਕਾਰਵਾਈ। 2 ਵਿਅਕਤੀਆਂ ਨੂੰ ਅਫ਼ੀਮ ਸਣੇ ਡਰੱਗ ਮਨੀ ਦੇ 6 ਲੱਖ, 40 ਹਜ਼ਾਰ ਨਾਲ ਕਾਬੂ।

2 ਵਿਅਕਤੀਆਂ ਅਫ਼ੀਮ ਅਤੇ ਨਕਦੀ ਸਣੇ ਕਾਬੂ

By

Published : Feb 24, 2019, 10:56 AM IST

ਮਲੇਰਕੋਟਲਾ: ਥਾਣਾ ਸਿਟੀ-1 ਸੰਗਰੂਰ ਦੇ ਪੁਲਿਸ ਅਧਿਕਾਰੀਆਂ ਨੇ 2 ਵਿਅਕਤੀਆਂ ਨੂੰ ਅੱਧਾ ਕਿਲੋ ਅਫ਼ੀਮ ਅਤੇ ਡਰੱਗ ਮਨੀ ਦੇ 6 ਲੱਖ, 40 ਹਜ਼ਾਰ ਰੁਪਏ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਯੂਪੀ ਤੋਂ ਅਫ਼ੀਮ ਲਿਆ ਕੇ ਪੰਜਾਬ ਵਿੱਚ ਵੇਚਦੇ ਸਨ।
ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀ.ਐਸ.ਪੀ ਯੋਗੀਰਾਜ ਸ਼ਰਮਾ ਨੇ ਦੱਸਿਆ ਕਿ ਐਸ.ਆਈ. ਹਰਮੀਤ ਸਿੰਘ ਜਦੋਂ ਪੁਲਿਸ ਪਾਰਟੀ ਅਤੇ ਐਸ.ਟੀ.ਐਫ ਸੰਗਰੂਰ ਦੇ ਕਰਮਚਾਰੀਆਂ ਨਾਲ ਟਰੱਕ ਯੂਨੀਅਨ ਮਾਲੇਰਕੋਟਲਾ ਮੌਜੂਦ ਸਨ। ਉਸ ਸਮੇਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਕਰਮ ਸਿੰਘ ਅਤੇ ਓਮਵੀਰ ਪੁੱਤਰ ਚੰਦਰਪਾਲ ਵਾਸੀ ਪਿੰਡ ਮਾਹਮਤਪੁਰ ਜ਼ਿਲ੍ਹਾਂ ਬਰੇਲੀ (ਯੂ.ਪੀ) ਜੋ ਕਿ ਅਫ਼ੀਮ ਵੇਚਣ ਦਾ ਕੰਮ ਕਰਦੇ ਹਨ, ਉਹ ਯੂ.ਪੀ ਤੋਂ ਅਫੀਮ ਮੰਗਵਾ ਕੇ ਮਾਲੇਰਕੋਟਲਾ ਵਿਖੇ ਵੇਚਣ ਲਈ ਆ ਰਹੇ ਹਨ।

2 ਵਿਅਕਤੀਆਂ ਅਫ਼ੀਮ ਅਤੇ ਨਕਦੀ ਸਣੇ ਕਾਬੂ,ਵੇਖੋ ਵੀਡੀਓ
ਸੂਚਮਾ ਦੇ ਤਹਿਤ ਬੀਤੇ ਦਿਨ ਟੀਮ ਨੇ ਟੀ.ਪੁਆਇੰਟ ਨੇੜੇ ਸੈਮਸੰਨਜ ਕਲੋਨੀ ਪਾਸ ਬੈਠਿਆ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਨਾਂ ਕੋਲੋ 500 ਗ੍ਰਾਮ ਅਫ਼ੀਮ ਅਤੇ ਡਰੱਗ ਮਨੀ ਦੇ ਰੁਪਏ ਬਰਾਮਦ ਕਰ ਲਏ। ਉਨ੍ਹਾਂ ਦੱਸਿਆਂ ਕਿ ਦੋਵਾਂ ਨੂੰ ਮਾਲੇਰਕੋਟਲਾ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਦੋਵੇਂ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਥਾਣਾ ਸੰਦੋੜ ਅਤੇ ਅਹਿਮਦਗੜ੍ਹ ਵਿਖੇ ਐਨ.ਡੀ.ਪੀ ਐਸ.ਐਕਟ ਤਹਿਤ ਮਾਮਲੇ ਦਰਜ ਹਨ।

ABOUT THE AUTHOR

...view details