ਸੰਗਰੂਰ: ਲੋਂਗੋਵਾਲ ਸਕੂਲ ਹਾਦਸੇ 'ਚ ਦੋ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਕੋਰਟ ਵਿੱਚ ਛੁੱਟੀ ਹੋਣ ਕਾਰਨ ਜੱਜ ਦੇ ਘਰ 'ਚ ਹੀ ਅਦਾਲਤ ਲੱਗੀ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਜੱਜ ਅਜੈ ਮਿੱਤਲ ਦੇ ਘਰ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ ਰਿਮਾਂਡ ਤੇ ਭੇਜ ਦਿੱਤਾ ਗਿਆ।
ਲੋਂਗੋਵਾਲ ਹਾਦਸਾ: ਛੁੱਟੀ ਹੋਣ ਕਾਰਨ ਜੱਜ ਦੇ ਘਰ 'ਚ ਲੱਗੀ ਅਦਾਲਤ, 3 ਦਿਨ ਦੇ ਰਿਮਾਂਡ 'ਤੇ ਮੁਲਜ਼ਮ - ਲੋਂਗੋਵਾਲ ਸਕੂਲ ਹਾਦਸਾ
ਲੋਂਗੋਵਾਲ ਸਕੂਲ ਹਾਦਸੇ 'ਚ ਦੋ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
longowal school incident
ਦੱਸਣਯੋਗ ਹੈ ਕਿ ਇਹ ਸ਼ਨੀਵਾਰ ਨੂੰ ਸਿਮਰਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਦੁਪਹਿਰ ਵੇਲੇ ਲੈਕੇ ਜਾ ਰਹੀ ਵੈਨ ਨੂੰ ਪਿੰਡ ਕੇਹਰ ਸਿੰਘ ਵਾਲੀ ਨੇੜੇ ਤਨਕੀਨੀ ਖ਼ਰਾਬੀ ਕਾਰਨ ਅੱਗ ਲੱਗ ਗਈ। ਵੈਨ 'ਚ ਕੁੱਲ 12 ਬੱਚੇ ਸਵਾਰ ਸਨ ਜਿਨ੍ਹਾਂ 'ਚੋਂ ਚਾਰ ਬੱਚਿਆਂ ਦੀ ਮੌਤ ਹੋ ਗਈ।