ਮਲੇਰਕੋਟਲਾ: ਸ਼ਹਿਰ ਦੇ ਪਿੰਡ ਦੁੱਲਮਾਂ ਵਿੱਚ 18 ਸਾਲਾ ਨੌਜਵਾਨ ਸਤਨਾਮ ਸਿੰਘ ਦੀ ਟੋਭੇ 'ਚ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟੋਭੇ ਦੀ ਗਹਿਰਾਈ ਜ਼ਿਆਦਾ ਹੋਣ ਕਰਕੇ ਉਹ ਡੁੱਬ ਗਿਆ।
ਮਲੇਰਕੋਟਲਾ: ਟੋਭੇ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ - youth died
ਮਲੇਰਕੋਟਲਾ ਦੇ ਪਿੰਡ ਦੁੱਲਮਾਂ ਵਿੱਖੇ 18 ਸਾਲਾ ਨੌਜਵਾਨ ਦੀ ਟੋਭੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟੋਭੇ ਦੀ ਡੁੰਗਾਈ ਜ਼ਿਆਦਾ ਕਾਫੀ ਜ਼ਿਆਦਾ ਸੀ।
ਫ਼ੋਟੋ
ਵੀਡੀਓ
ਦਰਅਸਲ, ਸਤਨਾਮ ਸਿੰਘ ਸਵੇਰੇ ਪਿੰਡ ਦੇ ਨੇੜੇ ਬਣੇ ਟੋਭੇ 'ਚ ਨਹਾਉਣ ਗਿਆ ਜਿੱਥੇ ਟੋਭੇ ਦੀ ਗਹਿਰਾਈ ਜ਼ਿਆਦਾ ਹੋਣ ਕਰਕੇ ਉਹ ਟੋਭੇ 'ਚ ਡੁੱਬ ਗਿਆ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਘਟਨਾ ਦਾ ਪਤਾ ਲੱਗਦਿਆਂ ਹੀ ਨੌਜਵਾਨ ਨੂੰ ਬਾਹਰ ਕੱਢਿਆ ਤੇ ਪੁਲਿਸ ਦੀ ਸਰਕਾਰੀ ਗੱਡੀ 'ਚ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹੈਰਾਨੀ ਤਾਂ ਉਸ ਵੇਲੇ ਹੋਈ ਨੌਜਵਾਨ ਦੀ ਟੋਭੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਤੇ ਹੁਣ ਤੱਕ ਕੋਈ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਪਰਿਵਾਰ ਦੀ ਸਾਰ ਲੈਣ ਨਹੀਂ ਪਹੁੰਚਿਆ।