ਸੰਗਰੂਰ:ਭਿਆਨਕ ਸੜਕ ਹਾਦਸੇ ਚ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਦੀ ਮੌਤ ਹੋ ਗਈ ਹੈ। ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਰਣਵਾਂ ਵਿਖੇ ਟਰੱਕ ਅਤੇ ਕਾਰ ਵਿੱਚ ਹੋਈ ਭਿਆਨਕ ਟੱਕਰ ਵਿੱਚ 3 ਨੋਜਵਾਨਾਂ ਦੀ ਮੌਤ ਹੋਈ ਹੈ।ਜਿਸ ਵਿੱਚ ਧੂਰੀ ਤੋਂ ਆਪ ਦੇ ਆਗੂ ਵੀ ਮੌਜੂਦ ਹਨ।
ਸੜਕ ਹਾਦਸੇ ‘ਚ ‘ਆਪ’ ਆਗੂ ਸੰਦੀਪ ਸਿੰਗਲਾ ਦੀ ਮੌਤ ਬੀਤੀ ਰਾਤ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਰਣਵਾਂ ਵਿਖੇ ਟਰੱਕ ਅਤੇ ਕਾਰ ਵਿੱਚ ਹੋਈ ਭਿਆਨਕ ਟੱਕਰ ਵਿੱਚ 3 ਨੋਜਵਾਨਾਂ ਦੀ ਮੌਤਹੋ ਗਈ ਜਿਸ ਵਿਚ ਧੂਰੀ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਟਰੇਡ ਵਿੰਗ ਪੰਜਾਬ ਦੇ ਉਪ ਪ੍ਰਧਾਨ ਸੰਦੀਪ ਸਿੰਗਲਾ ਵੀ ਸ਼ਾਮਿਲ ਸਨ। ਇਹ ਹਾਦਸਾ ਰਾਤ ਦੇ ਕਰੀਬ 12 ਵਜੇ ਦਾ ਦੱਸਿਆ ਜਾ ਰਿਹਾ ਹੈ। ਸੰਦੀਪ ਸਿੰਗਲਾ ਦੇ ਅਚਾਨਕ ਚਲੇ ਜਾਣ ਨਾਲ ਧੂਰੀ ਸ਼ਹਿਰ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ ।ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਉਹ ਚੰਡੀਗੜ੍ਹ ਕਿਸੇ ਦੀ ਖਬਰ ਲੈਣ ਜਾ ਰਹੇ ਸਨ ਅਤੇ ਉਨ੍ਹਾਂ ਨਾਲ ਲੁਧਿਆਣਾ ਦੇ ਕਾਂਗਰਸ ਦੇ ਸਿਰ ਕੱਢ ਆਗੂ ਵਿਜੇ ਅਗਨੀਹੋਤਰੀ ਅਤੇ ਧੂਰੀ ਦੇ ਨਜਦੀਕ ਬਰੜਵਾਲ ਦਾ ਮਨਦੀਪ ਸਿੰਘ ਵੀ ਮੌਜੂਦ ਸਨ ਜਿਨ੍ਹਾਂ ਦੀ ਮੌਤ ਹੋ ਗਈ ਹੈ ।ਆਪ ਵਰਕਰਾਂ ਦੇ ਵਲੋਂ ਮ੍ਰਿਤਕ ਆਗੂ ਦੇ ਘਰ ਪਹੁੰਚ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤਾਂ ਉੱਥੇ ਹੀ ਸੜਕ ਹਾਦਸਿਆਂ ਨੂੰ ਲੈਕੇ ਸਰਕਾਰਾਂ ਨੂੰ ਵੀ ਕੋਸਿਆ ਗਿਆ।