ਜ਼ੀਰਕਪੁਰ: ਲੰਮੇ ਸਮੇਂ ਤੋਂ ਡੇਰਾਬੱਸੀ ਸਬ ਡਿਵੀਜ਼ਨ ਨਾਲ ਜੁੜੇ ਸ਼ਹਿਰ ਜ਼ੀਰਕਪੁਰ ਨੂੰ ਬੁੱਧਵਾਰ ਵੱਖਰੀ ਪੁਲਿਸ ਸਬ ਡਿਵੀਜ਼ਨ ਬਣਾ ਦਿੱਤਾ ਗਿਆ ਹੈ। ਸਬ ਡਿਵੀਜ਼ਨ ਦੇ ਪਹਿਲੇ ਅਧਿਕਾਰੀ ਵੱਜੋਂ ਡੀ.ਐੱਸ.ਪੀ. ਅਮਰੋਜ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਪਹਿਲਾਂ ਮੋਹਾਲੀ ਵਿਖੇ ਡੀਐੱਸਪੀ ਇਨਵੈਸਟੀਗੇਸ਼ਨ ਸੇਵਾਵਾਂ ਨਿਭਾਅ ਰਹੇ ਸਨ।
ਜ਼ੀਰਕਪੁਰ ਨੂੰ ਮਿਲਿਆ ਵੱਖਰੀ ਪੁਲਿਸ ਸਬ ਡਿਵੀਜ਼ਨ ਦਾ ਦਰਜਾ
ਡੇਰਾਬੱਸੀ ਸਬ ਡਿਵੀਜ਼ਨ ਨਾਲ ਜੁੜੇ ਸ਼ਹਿਰ ਜ਼ੀਰਕਪੁਰ ਨੂੰ ਬੁੱਧਵਾਰ ਵੱਖਰੀ ਪੁਲਿਸ ਸਬ ਡਿਵੀਜ਼ਨ ਬਣਾ ਦਿੱਤਾ ਗਿਆ ਹੈ।
ਫ਼ੋਟੋ
ਅਮਰੋਜ ਸਿੰਘ ਜ਼ੀਰਕਪੁਰ ਥਾਣੇ ਤੋਂ ਇਲਾਵਾ ਢਕੋਲੀ ਅਤੇ ਹਵਾਈ ਅੱਡਾ ਥਾਣੇ ਦੀ ਜ਼ਿੰਮੇਵਾਰੀ ਸੰਭਾਲਣਗੇ। ਜਦਕਿ ਡੀਐਸਪੀ ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਮਾਨ ਡੇਰਾਬੱਸੀ, ਲਾਲੜੂ ਤੇ ਹੰਡੇਸਰਾ ਥਾਣੇ ਦਾ ਕੰਮ ਦੇਖਣਗੇ।