ਪੰਜਾਬ

punjab

ETV Bharat / state

ਪਿੰਡ ਪਪਰਾਲੀ ਦੇ ਨੌਜਵਾਨ ਪੀਜੀਆਈ ਮਰੀਜ਼ਾਂ ਦੀ ਅਨੋਖੇ ਢੰਗ ਨਾਲ ਕਰ ਰਹੇ ਸੇਵਾ

ਪਿੰਡ ਪਪਰਾਲੀ ਦੇ ਨੌਜਵਾਨਾਂ ਵੱਲੋਂ ਪੀ.ਜੀ.ਆਈ ਚੰਡੀਗੜ੍ਹ ਵਿਖੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਚਾਹ ਅਤੇ ਬਿਸਕੁਟ ਦਾ ਲੰਗਰ ਲਗਾਇਆ ਜਾਂਦਾ ਹੈ।

ਪਿੰਡ ਪਪਰਾਲੀ
ਪਿੰਡ ਪਪਰਾਲੀ

By

Published : Dec 8, 2019, 11:27 PM IST

ਕੁਰਾਲੀ: ਪਿੰਡ ਪਪਰਾਲੀ ਦੇ ਨੌਜਵਾਨਾਂ ਵੱਲੋਂ ਹਰ ਹਫ਼ਤੇ ਦੀ ਤਰ੍ਹਾਂ ਇਸ ਵਾਰ ਵੀ ਪੀ.ਜੀ.ਆਈ ਚੰਡੀਗੜ੍ਹ ਵਿਖੇ ਦੂਰੋਂ ਨੇੜਿਓਂ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਚਾਹ ਬਿਸਕੁਟ ਦਾ ਲੰਗਰ ਲਗਾਇਆ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਾਫੀ ਸਮੇਂ ਤੋਂ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸੇਵਾ ਲਈ ਉਹ ਕਿਸੇ ਪਾਸੋਂ ਪੈਸੇ ਇਕੱਠੇ ਨਹੀਂ ਕਰਦੇ ਸਗੋਂ ਉਨ੍ਹਾਂ ਵੱਲੋਂ ਆਪਣੀ ਕਮਾਈ ਵਿੱਚੋਂ ਹੀ ਇਹ ਦਸਵੰਧ ਕੱਢ ਕੇ ਸੇਵਾ ਨਿਭਾਈ ਜਾਂਦੀ ਹੈ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਨਿਰੰਤਰ ਜਾਰੀ ਹੈ।

ਅਮਰੀਕਾ ਦੀ ਧਰਤੀ 'ਤੇ ਰਹਿ ਰਹੇ ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਭੂਰਾ ਵੱਲੋਂ ਵੀ ਇਨ੍ਹਾਂ ਨੌਜਵਾਨਾਂ ਨਾਲ ਮਿਲ ਕੇ ਇਹ ਸੇਵਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵੱਲੋਂ ਕੀਤੇ ਜਾਂਦੇ ਇਸ ਸੇਵਾ ਨੂੰ ਦੇਖ ਕੇ ਉਹ ਬੇਹੱਦ ਖੁਸ਼ ਹੋਏ ਹਨ ਅਤੇ ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਸ਼ਿਆਂ ਦੀ ਦਲ-ਦਲ 'ਚੋਂ ਨਿਕਲ ਕੇ ਆਪਣੇ ਗੁਰੂਆਂ ਪੀਰਾਂ ਦੇ ਦਰਸਾਏ ਮਾਰਗ ਉੱਤੇ ਚੱਲਣ।

ਇਹ ਵੀ ਪੜੋ: ਪ੍ਰਕਾਸ਼ ਸਿੰਘ ਬਾਦਲ ਦਾ ਮਨਾਇਆ ਗਿਆ 93ਵਾਂ ਜਨਮ ਦਿਨ, ਜਾਣੋਂ ਸਿਆਸੀ ਸਫ਼ਰ

ਇਸ ਮੌਕੇ ਪਰਮਿੰਦਰ ਸਿੰਘ, ਗੁਰਕੀਰਤ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਲਾਲੀ ਪਪਰਾਲੀ, ਪਰਮ ਬਾਗੜੀ, ਦਿਲਬਰ ਸਿੰਘ, ਤਰਨ, ਜਸਕੀਰਤ ਸਿੰਘ, ਗੁਰਪ੍ਰੀਤ ਸਿੰਘ, ਜੱਸੀ ਪਪਰਾਲੀ, ਜਿੰਮੀ, ਹਰਜੀਤ, ਕਾਲਾ ਧਨੌਰੀ, ਦਿਲਵਰ ਧਨੌਰੀ , ਹਨੀ ਧਨੋਰੀ, ਹਰਮਨ ਧਨੋਰੀ, ਨਵਜੋਤ ਧਨੋਰੀ ਆਦਿ ਨੌਜਵਾਨ ਹਾਜ਼ਰ ਸਨ।

ABOUT THE AUTHOR

...view details