ਜ਼ੀਰਕਪੁਰ : ਅਕਸਰ ਵੇਖਿਆ ਜਾਂਦਾ ਹੈ ਕੁੱਝ ਲੋਕ ਬੈਂਕਾਂ ਵਿੱਚ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਨੂੰ ਜੋੜਦੇ ਹਨ ਤਾਂ ਕਿ ਔਖੇ ਵੇਲੇ ਇਹ ਪੂੰਜੀ ਉਨ੍ਹਾਂ ਦੇ ਕੰਮ ਆ ਸਕੇ, ਪਰ ਸਵਾਲ ਉਦੋਂ ਵੱਡਾ ਖੜ੍ਹਾ ਹੋ ਜਾਂਦਾ ਹੈ ਜਦੋਂ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਉਹ ਜੋੜਦੇ ਹਨ ਪਰ ਇਸ ਤੋਂ ਬਾਅਦ ਜਦੋਂ ਉਹ ਚਾਹੁੰਦੇ ਹਨ, ਤਾਂ ਉਹ ਉਸ ਨੂੰ ਲੋੜ ਪੈਣ ਉੱਤੇ ਬੈਂਕ ਵਿੱਚੋਂ ਕੱਢਵਾ ਨਹੀਂ ਸਕਦੇ।
ਇਸੇ ਤਰ੍ਹਾਂ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਯੈੱਸ ਬੈਂਕ ਦੇ ਕਰਜ਼ਾਈ ਹੋਣ ਦੀ ਗੱਲ ਸਾਹਮਣੇ ਆਈ, ਜਿਸ ਦੀ ਵਾਂਗਡੋਰ ਹੁਣ ਆਰਬੀਆਈ ਕੋਲ ਆ ਚੁੱਕੀ ਹੈ। ਨੋਟਬੰਦੀ ਦੀਆਂ ਲੰਬੀਆਂ ਕਤਾਰਾਂ ਤੋਂ ਅਜੇ ਆਮ ਲੋਕਾਂ ਨੂੰ ਰਾਹਤ ਮਿਲੀ ਹੀ ਸੀ ਕਿ ਦੂਜੇ ਪਾਸੇ ਯੈੱਸ ਬੈਂਕ ਦੀਆਂ ਵੱਡੀਆਂ ਕਤਾਰਾਂ ਅਤੇ 1 ਮਹੀਨੇ ਵਿੱਚ 50,000 ਰੁਪਏ ਹੀ ਤੁਸੀਂ ਕਢਵਾ ਸਕਦੇ ਹੋ।
ਇਹ ਵੀ ਪੜ੍ਹੋ : ਹਾਈਕੋਰਟ ਦਾ ਹੁਕਮ, ਹੁਣ ਪੰਜਾਬ ਸਰਕਾਰ ਨੂੰ ਵਿਆਜ ਨਾਲ ਦੇਣੀ ਪਵੇਗੀ ਸਬਸਿਡੀ
ਇਹ ਫ਼ੈਸਲਾ ਆਉਣ ਤੋਂ ਬਾਅਦ ਜਿਵੇਂ ਯੈੱਸ ਬੈਂਕਾਂ ਵਿੱਚ ਲੰਬੀਆਂ ਕਤਾਰਾਂ ਲੱਗ ਗਈਆਂ, ਇਹੋ ਜਹੀ ਕਤਾਰਾਂ ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਪੈਣ ਵਾਲੇ ਯੈੱਸ ਬੈਂਕ ਵਿੱਚ ਵੀ ਦਿਖਿਆ ਜਿੱਥੇ ਲੋਕਾਂ ਨੂੰ ਆਪਣੀ ਮਿਹਨਤ ਦਾ ਪੈਸਾ ਕਢਾਉਣ ਵਿੱਚ ਹੀ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਹਨ ਤੇ ਕੁੱਝ ਲੋਕਾਂ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ 50,000 ਦੀ ਗੱਲ ਤਾਂ ਦੂਰ ਦੀ ਹੈ, ਉਹ ਤਾਂ 10,000 ਵੀ ਨਹੀਂ ਕੱਢਵਾ ਸਕਦੇ।
ਦੂਜੇ ਪਾਸੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਆਮ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਜਿਨ੍ਹਾਂ ਦੇ ਘਰੇ ਵਿਆਹ ਜਾਂ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਹੈ। ਉਹ ਲੋਕ 5 ਲੱਖ ਰੁਪਏ ਤੱਕ ਦੀ ਰਾਸ਼ੀ ਕਢਵਾ ਸਕਦੇ ਹਨ, ਲੇਕਿਨ ਇੱਕ ਗੱਲ ਜਿਹੜੀ ਕੁੱਲ ਮਿਲਾ ਕੇ ਸਾਹਮਣੇ ਨਿਕਲ ਕੇ ਆਈ ਹੈ ਉਹ ਗੱਲ ਇਹ ਹੈ ਕਿ ਹਰ ਪਾਸਿਓਂ ਮਾਰ ਤੇ ਪ੍ਰੇਸ਼ਾਨੀ ਸਿਰਫ਼ ਆਮ ਵਿਅਕਤੀ ਨੂੰ ਹੀ ਝੱਲਣੀ ਪੈਂਦੀ ਹੈ।