ਮੋਹਾਲੀ: ਪੰਜਾਬ ਸਰਕਾਰ ਸੂਬੇ ਭਰ ’ਚ 18 ਤੋਂ 44 ਸਾਲ ਉਮਰ ਦੀ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ-19 ਟੀਕੇ ਲਗਾਉਣ ਲਈ ਪੂਰੀ ਤਰਾਂ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਸਿਰਫ 1 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ। ਇਸ ਲਈ ਪਹਿਲੇ ਪੜਾਅ ਵਿੱਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ 30 ਲੱਖ ਖੁਰਾਕਾਂ ਦਾ ਆਰਡਰ ਕਰ ਦਿੱਤਾ ਹੈ, ਇਸ ਤਹਿਤ ਮਈ 2021 ਵਿੱਚ 18-44 ਸਾਲ ਉਮਰ ਵਰਗ ਲਈ 4.29 ਲੱਖ ਖੁਰਾਕਾਂ ਦੀ ਵੰਡ ਕੀਤੀ ਜਾਵੇਗੀ।
18 ਤੋਂ 44 ਸਾਲ ਉਮਰ ਦੇ ਕਾਮਿਆਂ ਨੂੰ ਪਹਿਲਾਂ ਲਾਇਆ ਜਾਵੇਗਾ ਕੋਵਿਡ ਦਾ ਟੀਕਾ
ਪਹਿਲੇ ਪੜਾਅ ਵਿੱਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ 30 ਲੱਖ ਖੁਰਾਕਾਂ ਦਾ ਆਰਡਰ ਕਰ ਦਿੱਤਾ ਹੈ
ਇਹ ਵੀ ਪੜੋ: ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਨੰਗਲ ਪ੍ਰਸ਼ਾਸਨ ਦਾ ਵੱਖਰਾ ਉਪਰਾਲਾ
ਸਿੱਧੂ ਨੇ ਕਿਹਾ ਕਿ ਟੀਕਾ ਮਾਹਰ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਮਈ ਵਿੱਚ ਉਪਲਬਧ ਖੁਰਾਕਾਂ ਦੀ ਵੰਡ ਲਈ ਪ੍ਰਾਇਵੇਟ ਖੇਤਰ ਅਤੇ ਹੋਰ ਸਰੋਤਾਂ ਦੀ ਭਾਈਵਾਲੀ ਨਾਲ ਖੁਰਾਕਾਂ ਦੀ ਮੰਗ ਦੀ ਪੂਰਤੀ ਕੀਤੀ ਜਾਵੇ। ਸਹਿ-ਰੋਗਾਂ ਨਾਲ ਪੀੜਤ ਵਿਅਕਤੀਆਂ ਨੂੰ ਗੰਭੀਰ ਬਿਮਾਰੀ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ ਅਤੇ ਇਸ ਲਈ ਅਗਲੇ ਪੜਾਅ ਵਿਚ 70 ਫੀਸਦ ਖੁਰਾਕਾਂ ਇਸ ਸਮੂਹ ਲਈ ਨਿਰਧਾਰਤ ਕੀਤੀ ਗਈਆਂ ਹਨ। ਮਾਹਰ ਕਮੇਟੀ ਦੀਆਂ ਸਿਫਾਰਸ਼ਾਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਕੋਵੀਸ਼ੀਲਡ ਅਤੇ ਕੋਵਿਡ ਸਬੰਧੀ ਹੋਰ ਟੀਕੇ ਲਗਾਉਣ ਲਈ ਅਤੇ ਇਸ ਸਬੰਧੀ ਨਵੀਂ ਰਣਨੀਤੀ ਬਣਾਉਣ ਲਈ ਕੌਮੀ ਅਤੇ ਕੌਮਾਂਤਰੀ ਟੀਕਾ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ ਤਾਂ ਜੋ ਕੌਮਾਂਤਰੀ ਤਜਰਬੇ ਨਾਲ ਵੱਡੀ ਅਬਾਦੀ ਨੂੰ ਟੀਕੇ ਦਾ ਲਾਭ ਦਿੱਤਾ ਜਾ ਸਕੇ।
ਇਹ ਵੀ ਪੜੋ: ਲੁਧਿਆਣਾ: ਹਸਪਤਾਲ ’ਚ ਕੋਰੋਨਾ ਕਾਰਨ 2 ਮੌਤਾਂ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਇਲਜਾਮ