ਪੰਜਾਬ

punjab

ETV Bharat / state

ਮੋਹਾਲੀ 'ਚ ਇਸਤਰੀ ਅਕਾਲੀ ਦਲ ਨੇ ਆਪਣੀ ਪਾਰਟੀ ਹੀ ਖ਼ਿਲਾਫ਼ ਖੋਲ੍ਹਿਆ ਮੋਰਚਾ, ਜਾਣੋ ਕਾਰਣ - ਹਰਗੋਬਿੰਦ ਕੌਰ ਮਹਿਲਾ ਵਿੰਗ ਦੀ ਪ੍ਰਧਾਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਗੋਬਿੰਦ ਕੌਰ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਮੋਹਾਲੀ ਇਸਤਰੀ ਅਕਾਲੀ ਦਲ ਦੀਆਂ ਮੈਂਬਰਾਂ ਡਾਹਢੀਆਂ ਨਰਾਜ਼ ਨੇ। ਉਨ੍ਹਾਂ ਨਰਾਜ਼ਗੀ ਜ਼ਾਹਿਰ ਕਰਦਿਆਂ ਇਸਤਰੀ ਅਕਾਲੀ ਦਲ ਵਿੰਗ ਤੋਂ ਅਸਤੀਫ਼ਾ ਦੇ ਦਿੱਤਾ ਹੈ।

Women Akali Dal members resigned in Mohali
ਮੋਹਾਲੀ 'ਚ ਇਸਤਰੀ ਅਕਾਲੀ ਦਲ ਨੇ ਆਪਣੀ ਪਾਰਟੀ ਹੀ ਖ਼ਿਲਾਫ਼ ਖੋਲ੍ਹਿਆ ਮੋਰਚਾ, ਜਾਣੋ ਕਾਰਣ

By

Published : Jul 17, 2023, 9:22 PM IST

30 ਤੋਂ ਵੱਧ ਮਹਿਲਾ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ

ਮੋਹਾਲੀ: ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਵਾਰ ਫਿਰ ਅੰਦਰੂਨੀ ਬਗਾਵਤ ਪੈਦਾ ਹੋ ਗਈ ਹੈ। ਅਕਾਲੀ ਦਲ ਦੇ ਇਸਤਰੀ ਵਿੰਗ ਤੋਂ ਬਗਾਵਤ ਸਾਹਮਣੇ ਆ ਗਈ ਹੈ ਅਤੇ ਇਸ ਦੌਰਾਨ ਅਕਾਲੀ ਦਲ ਨੂੰ ਵੀ ਵੱਡਾ ਝਟਕਾ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਗੋਬਿੰਦ ਕੌਰ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤੇ ਜਾਣ ਕਾਰਨ ਰੋਸ ਦੀ ਸਥਿਤੀ ਪੈਦਾ ਹੋ ਗਈ। ਵਿੰਗ ਦੀਆਂ ਮਹਿਲਾ ਮੈਂਬਰਾਂ ਨੇ ਹਰਗੋਬਿੰਦ ਕੌਰ ਨੂੰ ਪ੍ਰਧਾਨ ਬਣਾਏ ਜਾਣ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮਹਿਲਾ ਮੈਂਬਰਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਵਿੰਗ ਦੀਆਂ 30 ਤੋਂ ਵੱਧ ਮਹਿਲਾ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ। ਮਹਿਲਾ ਮੈਂਬਰਾਂ ਨੇ ਆਪਣੇ ਅਸਤੀਫੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤੇ ਹਨ ਅਤੇ ਸੁਖਬੀਰ ਬਾਦਲ ਨੂੰ ਪੱਤਰ ਵੀ ਲਿਖਿਆ ਹੈ।

ਨਹੀਂ ਕੀਤੀ ਕਿਸੇ ਨਾਲ ਸਲਾਹ:ਇਸਤਰੀ ਅਕਾਲੀ ਦਲ ਦੀਆਂ ਮੈਂਬਰਾਂ ਦਾ ਇਲਜ਼ਾਮ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਗੋਬਿੰਦ ਕੌਰ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤੇ ਜਾਣ ਸਬੰਧੀ ਕਿਸੇ ਵੀ ਮਹਿਲਾ ਪਾਰਟੀ ਵਰਕਰ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਧਾਂਤਾ ਉੱਤੇ ਚੱਲਣ ਵਾਲੀ ਪਾਰਟੀ ਹੈ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹਰ ਇੱਕ ਫੈਸਲਾ ਪਾਰਟੀ ਵਰਕਰਾਂ ਦੀ ਸਲਾਹ ਨਾਲ ਲੈਂਦੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਪ੍ਰਧਾਨ ਨੇ ਕਿਸ ਅਧਾਰ ਉੱਤੇ ਅਤੇ ਕਿਹੜੇ ਹਾਲਾਤਾਂ ਜਾਂ ਯੋਗਤਾ ਦੇ ਅਧਾਰ ਉੱਤੇ ਹਰਗੋਬਿੰਦ ਕੌਰ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਇਹ ਸਮਝ ਤੋਂ ਬਾਹਰ ਹੈ।

ਪਾਰਟੀ ਵਰਕਰ ਵਜੋਂ ਕੰਮ ਰਹੇਗਾ ਜਾਰੀ: ਮੋਹਾਲੀਇਸਤਰੀ ਅਕਾਲੀ ਦਲ ਦੀਆਂ ਮੈਂਬਰਾਂ ਨੇ ਇਹ ਵੀ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਮਾਂ ਪਾਰਟੀ ਹੈ ਅਤੇ ਉਨ੍ਹਾਂ ਨੇ ਇਸਤਰੀ ਅਕਾਲੀ ਦਲ ਵਿੰਗ ਤੋਂ ਅਸਤੀਫ਼ਾ ਦਿੱਤਾ ਹੈ ਪਾਰਟੀ ਤੋਂ ਨਹੀਂ। ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਲਈ ਜੁਝਾਰੂ ਵਰਕਰ ਵਜੋਂ ਹਮੇਸ਼ਾ ਕੰਮ ਕਰਦੀਆਂ ਰਹਿਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਸ਼ਖ਼ਸ ਦੀ ਪਾਰਟੀ ਨਹੀਂ ਅਤੇ ਉਨ੍ਹਾਂ ਨੇ ਵੀ ਪਾਰਟੀ ਲਈ ਬਹੁਤ ਸੰਘਰਸ਼ ਕੀਤਾ ਹੈ। ਇਸ ਲਈ ਵਰਕਰ ਵਜੋਂ ਕੰਮ ਜਾਰੀ ਰੱਖਣਗੀਆਂ।

ABOUT THE AUTHOR

...view details