ਪੰਜਾਬ

punjab

ETV Bharat / state

ਪੰਜਾਬ ਨਿਗਮ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਹਾਰ ਪਿੱਛੇ ਕੀ ਰਹੇ ਮੁੱਖ ਕਾਰਨ

ਪੰਜਾਬ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਕਰਾਰੀ ਸ਼ਿਕਸਤ ਦਿੱਤੀ। ਚੋਣਾਂ ਵਿੱਚ ਅਕਾਲੀ ਦਲ ਦੂਜੀ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਮੋਹਾਲੀ ਵਿੱਚ ਤਾਂ ਅਕਾਲੀ ਦਲ ਦਾ ਖਾਤਾ ਹੀ ਨਹੀਂ ਖੁੱਲ੍ਹਿਆ। ਜਦੋਂ ਕਿ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਕਈ ਥਾਵਾਂ 'ਤੇ ਆਪਣਾ ਖਾਤਾ ਹੀ ਖੋਲ ਨਹੀਂ ਪਾਈ।

ਫ਼ੋਟੋ
ਫ਼ੋਟੋ

By

Published : Feb 18, 2021, 5:21 PM IST

ਮੋਹਾਲੀ: ਪੰਜਾਬ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਿੱਤੀ। ਚੋਣਾਂ ਵਿੱਚ ਅਕਾਲੀ ਦਲ ਦੂਜੀ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਮੋਹਾਲੀ ਵਿੱਚ ਤਾਂ ਅਕਾਲੀ ਦਲ ਦਾ ਖਾਤਾ ਹੀ ਨਹੀਂ ਖੁੱਲ੍ਹਿਆ। ਜਦੋਂ ਕਿ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਕਈ ਥਾਵਾਂ 'ਤੇ ਆਪਣਾ ਖਾਤਾ ਹੀ ਖੋਲ ਨਹੀਂ ਪਾਈ।

ਅਕਾਲੀ ਦਲ ਅਤੇ ਭਾਜਪਾ ਦੀ ਹਾਰ ਦੇ ਪੰਜ ਵੱਡੇ ਕਾਰਨ ਕਈ ਹਨ

ਪੰਜਾਬ ਨਿਗਮ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਹਾਰ ਪਿੱਛੇ ਕੀ ਰਹੇ ਮੁੱਖ ਕਾਰਨ
  • ਕਿਸਾਨ ਅੰਦੋਲਨ ਦੇ ਕਾਰਨ ਭਾਜਪਾ ਦੇ ਉਮੀਦਵਾਰਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
  • ਕਾਂਗਰਸ ਦੇ ਮੁਕਾਬਲੇ ਭਾਜਪਾ ਅੱਧੀ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਨਹੀਂ ਉਤਾਰ ਪਾਈ।
  • ਅਕਾਲੀ ਦਲ ਤੋਂ ਗੱਠਜੋੜ ਟੁੱਟਣ ਦੇ ਕਾਰਨ ਭਾਜਪਾ ਆਪਣੀ ਜ਼ਮੀਨੀ ਪਕੜ ਖੋਣਦੀ ਚਲੀ ਗਈ।
  • ਬੀਜੇਪੀ ਦੇ ਕਾਫ਼ੀ ਵੱਡੇ ਨੇਤਾਵਾਂ ਨੇ ਚੋਣਾਂ ਤੋਂ ਪਹਿਲਾਂ ਜਾਂ ਚੋਣ ਦੌਰਾਨ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।
  • ਬੀਜੇਪੀ ਦੇ ਉਮੀਦਵਾਰਾਂ ਨੂੰ ਕਿਸਾਨਾਂ ਨੇ ਜਨ ਸਭਾਵਾਂ ਤੱਕ ਨਹੀਂ ਕਰਨੇ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦੇ ਕਾਰਨ।
  • ਕਿਸਾਨ ਅੰਦੋਲਨ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਕਮਜ਼ੋਰ ਰਹੀ ਜਦਕਿ ਕਾਂਗਰਸ ਨੇ ਕਿਸਾਨਾਂ ਦੀ ਲੜਾਈ ਦੇ ਵਿੱਚ ਸ਼ੁਰੂ ਤੋਂ ਉਨ੍ਹਾਂ ਦਾ ਸਾਥ ਦਿੱਤਾ।
  • ਅਕਾਲੀ ਦਲ ਤੇ ਭਾਜਪਾ ਦਾ ਟੈਗ ਲਗਿਆ ਰਿਹਾ ਅੰਡਰਗ੍ਰਾਊਂਡ ਕੈਂਪੇਨ ਵਿਚ ਇਸ ਨੂੰ ਭਾਜਪਾ ਦੀ ਬੀ ਟੀਮ ਕਿਹਾ ਗਿਆ।
  • ਸਾਬਕਾ ਕੈਬਿਨੇਟ ਮੰਤਰੀ ਹਰਸਿਮਰਤ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਤੇ ਟਿੱਪਣੀ ਕਰਦੇ ਰਹੇ।
  • ਕਾਂਗਰਸ ਨੇ ਇਸ ਗ਼ਲਤ ਪ੍ਰਚਾਰ ਕੀਤਾ ਕਿ ਸਾਲ 2013 ਕੰਟਰੈਕਟ ਫਾਰਮਿੰਗ ਬਿੱਲ ਅਕਾਲੀ ਅਤੇ ਭਾਜਪਾ ਸਰਕਾਰ ਲੇਕਰ ਆਈ ਸੀ।
  • ਇਸ ਬਿੱਲ ਵਿੱਚ ਕਿਸਾਨਾਂ ਨੂੰ ਜੇਲ੍ਹ ਭੇਜਣ ਦਾ ਪ੍ਰਾਵਧਾਨ ਸੀ ਇਸ ਬਿੱਲ ਨੂੰ ਅਗਾਮੀ ਬਜਟ ਸੈਸ਼ਨ ਵਿੱਚ ਕਾਂਗਰਸ ਨੇ ਰੱਦ ਕਰਨ ਦਾ ਵਾਅਦਾ ਕੀਤਾ।

ਚੋਣਾਂ ਵਿੱਚ ਜਿੱਥੇ ਲੋਕਲ ਵਿਕਾਸ ਦੇ ਮੁੱਦੇ ਚੁੱਕੇ ਜਾਣੇ ਸੀ ਰਾਜਨੀਤਕ ਦਲਾਂ ਵੱਲੋਂ ਕਿਸਾਨੀ ਅੰਦੋਲਨ ਉੱਤੇ ਹੀ ਗੱਲ ਕੀਤੀ ਗਈ ਅਤੇ ਜਿਹੜੇ ਲੋਕ ਵੋਟ ਪਾਉਣ ਵੀ ਆਏ ਉਨ੍ਹਾਂ ਦੇ ਜ਼ਿਹਨ ਵਿੱਚ ਵੀ ਇਹੀ ਸੀ ਕਿ ਉਹ ਜਿਨ੍ਹਾਂ ਨੂੰ ਵੋਟ ਕਰ ਰਹੇ ਉਹ ਕਿਸਾਨ ਹਿਤੈਸ਼ੀ ਹੋਣ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਉੱਤੇ ਵੀ ਲੋਕਾਂ ਨੇ ਵਿਸ਼ਵਾਸ ਦਿਖਾਇਆ ਕਿਉਂਕਿ ਰਾਜਨੀਤਿਕ ਪਾਰਟੀਆਂ ਅਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਤੇ ਬਾਰ-ਬਾਰ ਜਦ ਵੀ ਸਰਵੇਅ ਕੀਤਾ ਗਿਆ ਤਾਂ ਇਹ ਗੱਲ ਵੀ ਸਾਹਮਣੇ ਆਈ।

ABOUT THE AUTHOR

...view details