ਕੁਰਾਲੀ: ਪਿੰਡ ਅਭੀਪੁਰ ਦੇ ਪਿੰਡ ਵਾਸੀਆਂ ਅਤੇ ਕਰੈਸ਼ਰ ਮਾਲਕਾਂ ਤੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ 'ਚ ਨਾਅਰੇਬਾਜ਼ੀ ਦੌਰਾਨ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕ ਕੰਵਰ ਸੰਧੂ ਵਿਰੁੱਧ ਆਪਣਾ ਗੁੱਸਾ ਜ਼ਾਹਿਰ ਕੀਤਾ।
ਜਵਾਬੀ ਕਾਰਵਾਈ ਦੌਰਾਨ ਕਿਹਾ ਕਿ ਵਿਧਾਇਕ ਕੰਵਰ ਸੰਧੂ ਕੋਝੀ ਰਾਜਨੀਤੀ ਕਰਕੇ ਪਿੰਡ ਵਾਸੀਆਂ ਵਿਚਕਾਰ ਲੜਾਈ ਝਗੜਾ ਕਰਵਾ ਰਹੇ ਹਨ। ਇਸ ਦਾ ਖਮਿਆਜ਼ਾ ਦੋਨੋਂ ਧਿਰਾਂ ਨੂੰ ਆਪਣੀ ਸਰੀਰਕ ਅਤੇ ਮਾਲੀ ਨੁਕਸਾਨ ਨਾਲ ਚੁਕਾਉਣਾ ਪੈ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜੀ ਦੌਰਾਨ ਕਿਹਾ ਕਿ ਅਸੀਂ ਕਰਜ਼ਾ ਚੁੱਕ ਕੇ ਇਹ ਲੱਖਾਂ ਰੁਪਏ ਦੇ ਟਿੱਪਰ ਖ਼ਰੀਦੇ ਹਨ। ਪ੍ਰਸ਼ਾਸਨ ਵੱਲੋਂ ਹੋਈ ਇਸ ਸਖ਼ਤੀ ਕਰਨ ਨਾਲ ਕੰਮ ਬਿਲਕੁਲ ਖ਼ਰਾਬ ਹੋ ਗਿਆ ਹੈ। ਇਸ ਦੀ ਕਿਸ਼ਤ ਨੂੰ ਕੱਢਣਾ ਮੁਸ਼ਕਲ ਹੋ ਗਿਆ ਹੈ।
ਇਹ ਵੀ ਪੜ੍ਹੋ:ਫ਼ਤਿਹਗੜ੍ਹ ਸਾਹਿਬ 'ਚ ਹੋਏ ਸਮਾਨਤਾ ਦੇ ਮੇਲੇ ਦਾ ਹਿੱਸਾ ਬਣੇ ਦਿਵਿਆਂਗ, ਨੇਤਰਹੀਣ ਤੇ ਕਿੰਨਰ
ਹਰਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਲੰਘੀਆਂ ਸਰਪੰਚੀ ਚੋਣਾਂ ਦੌਰਾਨ ਉਨ੍ਹਾਂ ਸਰਪੰਚ ਉਮੀਦਵਾਰ ਜਸਪਾਲ ਕੌਰ ਦੀ ਮੱਦਦ ਕੀਤੀ ਸੀ ਜੋ ਕਿ ਜਿੱਤ ਕੇ ਸਰਪੰਚ ਚੁਣੇ ਗਏ ਸਨ। ਇਸ ਦੇ ਨਾਲ ਹੀ ਵਿਰੋਧੀ ਧਿਰ ਆਪਣੇ ਉਮੀਦਵਾਰ ਦੀ ਹਾਰ ਤੋਂ ਬੌਖਲਾ ਗਏ ਹਨ ਇਸ ਦੌਰਾਨ ਉਹ ਲੋਕਾਂ ਨੂੰ ਭੜਕਾ ਕੇ ਉਨ੍ਹਾਂ ਦੇ ਕਾਰੋਬਾਰ ਨੂੰ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ।
ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਦਰਜ ਹੋਏ ਝੂਠੇ ਪਰਚਿਆਂ ਨੂੰ ਰੱਦ ਕੀਤੇ ਜਾਣੇ ਚਾਹੀਦੇ ਹਨ। ਇਸ ਸਬੰਧੀ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਲੋਕ ਕਾਫੀ ਸਮੇਂ ਤੋਂ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਇਸ ਦਾ ਉਹ ਵਿਰੋਧ ਕਰਦੇ ਆ ਰਹੇ ਹਨ ਇਸ ਦੇ ਵਿਰੋਧ ਕਾਰਨ ਹੀ ਉਨ੍ਹਾਂ ਤੇ ਕਈ ਵਾਰ ਹਮਲੇ ਹੋ ਚੁੱਕੇ ਹਨ।
ਇਸ ਸਬੰਧੀ ਜਦੋਂ ਵਿਧਾਇਕ ਕੰਵਰ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਅਜਿਹੀ ਕੋਝੀ ਰਾਜਨੀਤੀ ਤੋਂ ਬਹੁਤ ਦੂਰ ਰਹਿੰਦਾ। ਜਿਨ੍ਹਾਂ ਲੋਕਾਂ ਵੱਲੋਂ ਇਹ ਦੋਸ਼ ਲਗਾਏ ਗਏ ਹਨ ਮੈਂ ਉਨ੍ਹਾਂ ਨੂੰ ਜਾਣਦਾ ਤੱਕ ਨਹੀਂ। ਇਹ ਸਾਰੇ ਦੋਸ਼ ਮੈਨੂੰ ਬਦਨਾਮ ਕਰਨ ਲਈ ਲਗਾਏ ਗਏ ਹਨ ਕਿਉਂਕਿ ਮੈਂ ਸ਼ੁਰੂ ਤੋਂ ਹੀ ਨਾਜਾਇਜ਼ ਮਾਈਨਿੰਗ ਵਿਰੁੱਧ ਹਾਂ ਅਤੇ ਇਸ ਦੇ ਵਿਰੁੱਧ ਅੱਗੇ ਵੀ ਕੰਮ ਕਰਦਾ ਰਹਾਂਗਾ।