ਪੰਜਾਬ

punjab

ETV Bharat / state

ਪਿੰਡ ਮਿਲਖ ਦੇ ਸਕੂਲ ਨੂੰ ਬਣਾਇਆ ਜਾਵੇਗਾ ਸਮਾਰਟ : ਵਿਧਾਇਕ ਸੰਧੂ - Punjab Smart School news

ਵਿਧਾਇਕ ਕੰਵਰ ਸਿੰਘ ਸੰਧੂ ਵੱਲੋਂ ਪਿੰਡ ਮਿਲਖ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਬਣਾਉਣ ਦਾ ਐਲਾਨ ਕੀਤਾ ਗਿਆ ਹੈ।

ਫ਼ੋਟੋ।

By

Published : Nov 15, 2019, 11:25 PM IST

ਕੁਰਾਲੀ : ਪਿੰਡ ਮਿਲਖ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਹਲਕਾ ਵਿਧਾਇਕ ਕੰਵਰ ਸਿੰਘ ਸੰਧੂ ਵੱਲੋਂ ਸਮਾਰਟ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸਕੂਲ ਵਿੱਚ ਰੱਖੇ ਵਿਸ਼ੇਸ਼ ਸਮਾਗਮ ਦੌਰਾਨ ਵਿਧਾਇਕ ਸੰਧੂ ਨੇ ਮੁੱਖ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਬੱਚਿਆਂ ਨੂੰ ਪੂਰੀ ਤਰ੍ਹਾਂ ਸਿੱਖਿਅਤ ਕਰਕੇ ਜ਼ਿੰਦਗੀ ‘ਚ ਕਾਮਯਾਬ ਬਣਾਉਣ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਅਧਿਆਪਿਕਾਂ ਨੂੰ ਪੂਰੀ ਜਿਮੇਂਵਾਰੀ ਨਾਲ ਬੱਚਿਆ ਦੇ ਭਵਿੱਖ ਨੂੰ ਵਧੀਆਂ ਬਣਾਉਣ ਲਈ ਮਿਹਨਤ ਕਰਵਾਉਣ ਦੀ ਅਪੀਲ ਕੀਤੀ।

ਵਿਦਿਆਰਥੀਆਂ ਨੂੰ ਇਲੈਕਟ੍ਰੋਨਿਕ ਸਾਧਨਾਂ ਰਾਹੀਂ ਪੜ੍ਹਾਈ ਵਿੱਚ ਨਿਪੁੰਨ ਕਰਨ ਲਈ ‘ਸਮਾਰਟ ਸਕੂਲ‘ ਵਜੋਂ ਲੋੜੀ ਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਐਲਾਨ ਕੀਤਾ। ਪਿੰਡ ਦੀ ਪੰਚਾਇਤ ਤੇ ‘ਆਪ‘ ਯੂਥ ਆਗੂ ਗੁਰਜੀਤ ਸਿੰਘ ਭੁੰਬਕ ਨੇ ਸੰਧੂ ਦਾ ਧੰਨਵਾਦ ਕਰਦਿਆਂ ਉਨ੍ਹਾਂ ਤੋਂ ਸਕੂਲ ਦਾ ਦਰਜਾ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਇਸ ਬਾਰੇ ਪ੍ਰਸ਼ਾਸਨ ਰਾਹੀਂ ਇਹ ਮੰਗ ਪੂਰੀ ਕਰਵਾਉਣ ਦਾ ਭਰੋਸਾ ਦਿਵਾਇਆ।

ਗੁਰਜੀਤ ਸਿੰਘ ਨੇ ਹੋਰਨਾਂ ਨੌਜਵਾਨਾਂ ਦੀ ਸਹਾਇਤਾ ਨਾਲ ਸਕੂਲ ਦੀ ਭਲਾਈ ਲਈ ਇਕੱਤਰ ਕੀਤੀ 11000 ਦੀ ਸਹਾਇਤਾ ਪ੍ਰਿੰਸੀਪਲ ਨੂੰ ਸੌਪੀ। ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਨ੍ਹਾਂ ਨੂੰ ਸਟਾਫ਼ ਤੇ ਵਿਧਾਇਕ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।

ABOUT THE AUTHOR

...view details