ਪੰਜਾਬ

punjab

ETV Bharat / state

ਲੇਖਕ ਹੈਰੀ ਭਕਨਾ ਨੂੰ ਅਪਸ਼ਬਕ ਬੋਲਣ 'ਤੇ ਵਾਲਮੀਕਿ ਸਮਾਜ ਨੇ ਖੋਲਿਆ ਮੋਰਚਾ - punjab protest

ਲੇਖਕ ਹੈਰੀ ਭਕਨਾ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਚੱਲਦੇ ਹੁਣ ਵਾਲਮੀਕਿ ਸਮਾਜ ਵੱਲੋਂ ਪੁਲਿਸ ਨੂੰ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ।

ਫ਼ੋਟੋ
ਫ਼ੋਟੋ

By

Published : Feb 5, 2020, 11:33 PM IST

ਮੋਹਾਲੀ: ਲੇਖਕ ਹੈਰੀ ਭਕਨਾ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਚੱਲਦੇ ਹੁਣ ਵਾਲਮੀਕਿ ਸਮਾਜ ਵੱਲੋਂ ਪੁਲਿਸ ਨੂੰ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ।

ਜ਼ਿਕਰਯੋਗ ਹੈ ਕਿ ਮੋਹਾਲੀ ਪੁਲੀਸ ਵੱਲੋਂ ਗਾਇਕ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨੂੰ ਮੋਹਾਲੀ ਦੇ ਸੈਕਟਰ-88 ਦੇ ਵਿੱਚ ਹੁੱਲੜਬਾਜ਼ੀ ਕਰਨ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਨ੍ਹਾਂ ਦੇ ਨਾਲ ਲੇਖਕ ਹੈਰੀ ਭਕਨਾ ਵੀ ਸ਼ਾਮਿਲ ਸਨ। ਪੁਲਿਸ ਨੇ ਹੈਰੀ ਉੱਪਰ ਕਾਰਵਾਈ ਕਰਦੇ ਹੋਏ 7/51 ਦੇ ਤਹਿਤ ਮਾਮਲਾ ਦਰਜ ਕੀਤਾ ਸੀ।

ਵੀਡੀਓ

ਉਥੇ ਹੀ ਪੁਲਿਸ ਵੱਲੋਂ ਦੂਜੇ ਧਿਰ ਉੱਪਰ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਗੇ ਸਨ। ਦੂਜੇ ਧਿਰ ਵੱਲੋਂ ਲੇਖਕ ਹੈਰੀ ਭਕਨਾ ਨੂੰ ਅਪਸ਼ਬਦ ਅਤੇ ਜਾਤੀ ਸੂਚਕ ਸ਼ਬਦ ਬੋਲੇ ਸਨ। ਇਸ ਦੇ ਚੱਲ ਦੇ ਵਾਲਮੀਕਿ ਸਮਾਜ ਦੇ ਆਗੂ ਸਾਹਿਬ ਸਿੰਘ ਨੇ ਕਿਹਾ ਕਿ ਉਹ ਐਸਐਸਪੀ ਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦੇਣਗੇ ਤੇ ਜੇਕਰ ਇਸ ਮਾਮਲੇ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਉਹ ਸੋਹਾਣਾ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ।

ABOUT THE AUTHOR

...view details