ਪੰਜਾਬ

punjab

ETV Bharat / state

ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਲਈ ਅਰਬਨ ਡਾਈਵ ਇਵੈਂਟਜ਼ ਨੇ ਚੁੱਕਿਆ ਖ਼ਾਸ ਕਦਮ - ਗੋਲਡਨ ਸਿੱਖ

ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਮੱਦੇਨਜ਼ਰ ਗਣਤੰਤਰ ਦਿਵਸ ਮੌਕੇ ਅਰਬਨ ਡਾਈਵ ਇਵੈਂਟਜ਼ ਇੱਕ ਖ਼ਾਸ ਉਪਰਾਲਾ ਕਰਨ ਜਾ ਰਿਹਾ ਹੈ।

ਅਰਬਨ ਡਾਈਵ ਇਵੈਂਟ
ਫ਼ੋਟੋ

By

Published : Jan 22, 2020, 8:44 PM IST

ਮੋਹਾਲੀ: ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਮੱਦੇਨਜ਼ਰ ਗਣਤੰਤਰ ਦਿਵਸ ਮੌਕੇ ਅਰਬਨ ਡਾਈਵ ਇਵੈਂਟਜ਼ ਵੱਲੋਂ ਡਰੱਗ ਫ੍ਰੀ ਪੰਜਾਬ ਦਾ ਹੌਕਾ ਦਿੰਦਿਆਂ ਹੋਇਆਂ ਇੱਕ ਮੈਰਾਥਨ ਦਾ ਆਯੋਜਨ ਕੀਤਾ ਹੈ। ਜਾਣਕਾਰੀ ਲਈ ਦੱਸ ਦਈਏ ਜਿੱਥੇ ਪੰਜਾਬ ਸਰਕਾਰ ਨੇ ਇੱਕ ਪਾਸੇ ਨਸ਼ਾ ਮੁਕਤੀ ਦੀ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਕੁੱਝ ਨੌਜਵਾਨ ਵੀ ਨਸ਼ਾ ਮੁਕਤ ਪੰਜਾਬ ਲਈ ਹਾਂ ਪੱਖੀ ਨਾਅਰਾ ਮਾਰ ਰਹੇ ਹਨ।

ਵੀਡੀਓ

ਅਰਬਨ ਡਾਈਵ ਇਵੈਂਟਜ਼ ਵਿੱਚ ਦੌੜਾਕ ਲੈਣਗੇ ਹਿੱਸਾ
ਅਰਬਨ ਡਾਈਵ ਇਵੈਂਟਜ਼ ਵੱਲੋਂ ਗਣਤੰਤਰ ਦਿਵਸ ਮੌਕੇ ਆਯੋਜਿਤ ਕੀਤੇ ਹਾਫ਼ ਵਿੰਟਰ ਮੈਰਾਥਨ ਵਿੱਚ ਪੂਰੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਦੌੜਾਕ ਹਿੱਸਾ ਲੈਣਗੇ। ਇਸ ਵਿੱਚ ਮੁੱਖ ਤੌਰ 'ਤੇ ਗੋਲਡਨ ਸਿੱਖ ਦੇ ਨਾਂਅ ਨਾਲ ਜਾਣੇ ਜਾਂਦੇ ਅਮਰ ਚੌਹਾਨ ਵੀ ਹਿੱਸਾ ਲੈਣਗੇ, ਜੋ ਕਿ ਹੁਣ ਤੱਕ 89 ਮੈਰਾਥਨ ਕਰ ਚੁੱਕੇ ਹਨ।

ਬੀਤੇ ਸਮੇਂ ਵਿੱਚ ਮੁੰਬਈ 'ਚ ਹੋਈ ਮੈਰਾਥਨ ਵਿੱਚ ਉਨ੍ਹਾਂ ਨੇ ਲਗਾਤਾਰ 6ਵਾਂ ਗੋਲਡ ਮੈਡਲ ਜਿੱਤਿਆ ਸੀ। ਇਸ ਮੌਕੇ ਅਰਬਨ ਡਾਈਵ ਦੇ ਡਾਇਰੈਕਟਰ ਅਸੀਮ ਗਿਰਧਰ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਾਉਣਾ ਹੈ। ਕੀ ਅਰਬਨ ਡਾਈਵ ਇਵੈਂਟ ਵੱਲੋਂ ਕਰਵਾਏ ਜਾਣ ਵਾਲੇ ਇਸ ਕਦਮ ਨਾਲ ਨੌਜਵਾਨ ਨਸ਼ਾ ਮੁਕਤ ਹੋਣਗੇ?

ABOUT THE AUTHOR

...view details