ਪੰਜਾਬ

punjab

ETV Bharat / state

ਮਨਰੇਗਾ ਕਰਮਚਾਰੀਆਂ ਨੇ ਕੀਤਾ ਅਨੌਖਾ ਪ੍ਰਦਰਸ਼ਨ

ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਬੈਨਰ ਹੇਠ ਵਿਕਾਸ ਭਵਨ ਦੇ ਸਾਹਮਣੇ ਧਰਨਾ ਦੇ ਰਹੇ ਕਰਮਚਾਰੀਆਂ ਚੋਂ 8 ਕਰਮਚਾਰੀ ਵਿਕਾਸ ਭਵਨ ਦੀ ਛੱਤ 'ਤੇ ਚੜ੍ਹ ਗਏ। ਉਥੋਂ ਜ਼ੋਰ ਜ਼ੋਰ ਦੀ ਨਾਅਰੇਬਾਜ਼ੀ ਕਰਨ ਲੱਗੇ।

ਮਨਰੇਗਾ ਕਰਮਚਾਰੀਆਂ ਨੇ ਕੀਤਾ ਅਨੌਖਾ ਪ੍ਰਦਰਸ਼ਨ
ਮਨਰੇਗਾ ਕਰਮਚਾਰੀਆਂ ਨੇ ਕੀਤਾ ਅਨੌਖਾ ਪ੍ਰਦਰਸ਼ਨ

By

Published : Aug 26, 2021, 10:53 PM IST

ਮੋਹਾਲੀ: ਆਨਲਾਈਨ ਅਪਲਾਈ ਕਰ ਕੇ ਪਿਛਲੇ ਡੇਢ ਮਹੀਨਿਆਂ ਤੋਂ ਲਗਾਤਾਰ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਬੈਨਰ ਹੇਠ ਵਿਕਾਸ ਭਵਨ ਦੇ ਸਾਹਮਣੇ ਧਰਨਾ ਦੇ ਰਹੇ ਹਨ। ਇਨ੍ਹਾਂ ਵਿੱਚੋਂ 8 ਕਰਮਚਾਰੀ ਵਿਕਾਸ ਭਵਨ ਦੀ ਛੱਤ 'ਤੇ ਚੜ੍ਹ ਗਏ ਉਥੋਂ ਜ਼ੋਰ ਜ਼ੋਰ ਨਾਅਰੇਬਾਜ਼ੀ ਕਰਨ ਲੱਗੇ।

ਇਸ ਦੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮਨਰੇਗਾ ਕਰਮਚਾਰੀਆਂ ਨੇ ਵੀ ਵਿਕਾਸ ਭਵਨ ਦੇ ਗੇਟ ਦਫ਼ਤਰ ਦੇ ਗੇਟ ਬੰਦ ਕਰ ਦਿੱਤੇ। ਦਫ਼ਤਰੀ ਕਰਮਚਾਰੀ 'ਤੇ ਅਫ਼ਸਰ ਅਧਿਕਾਰੀ ਸਭ ਅਦਾਰਿਆਂ ਵਿੱਚ ਬੰਦ ਹੋ ਕੇ ਰਹਿ ਗਏ। ਹਾਲਾਂਕਿ ਦੇਰ ਸ਼ਾਮ ਸਰਕਾਰ ਨਾਲ ਮੀਟਿੰਗ ਕਰ ਕੇ ਮੌਕੇ 'ਤੇ ਵਿਕਾਸ ਭਵਨ ਅਧਿਕਾਰੀਆਂ ਨੇ ਕੁੱਝ ਮੰਗਾਂ ਮੰਨੇ ਜਾਣ ਬਾਰੇ ਗੱਲ ਕੀਤੀ 'ਤੇ ਰਾਹਤ ਦੇਣ ਬਾਅਦ ਉਹਨਾਂ ਨੇ ਰਸਤਾ ਖੋਲ੍ਹ ਦਿੱਤਾ। ਪਰ ਧਰਨਾ ਦੇ ਰਹੇ ਕਰਮਚਾਰੀ ਫਿਰ ਵੀ ਡਟੇ ਰਹੇ।

ਮਨਰੇਗਾ ਕਰਮਚਾਰੀਆਂ ਨੇ ਕੀਤਾ ਅਨੌਖਾ ਪ੍ਰਦਰਸ਼ਨ
ਇਸ ਦੌਰਾਨ ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦਿਆਂ ਹੋਇਆਂ ਆਈ.ਏ.ਐਸ ਅਧਿਕਾਰੀ ਸੁਮਿਤ ਜਾਰੰਗਲ ਨੇ ਦੱਸਿਆ ਕਿ ਮਨਰੇਗਾ ਕਰਮਚਾਰੀਆਂ ਦੀਆਂ ਕਾਫ਼ੀ ਹੱਦ ਤੱਕ ਮੰਗਾਂ ਮੰਨ ਲਈਆਂ ਗਈਆਂ ਹਨ। ਉਨ੍ਹਾਂ ਦਾ ਅਨੁਵਾਦ ਹੋਵੇ। ਪਰ ਜੇ ਕਰਮਚਾਰੀ ਆਪਣੇ ਕੰਮ ਵੱਲ ਵਾਪਸ ਨਹੀਂ ਗਏ। ਭਾਰਤ ਸਰਕਾਰ ਨੂੰ ਮਜਬੂਰ ਹੋ ਕੇ ਇਨ੍ਹਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਨੂੰ ਉਨ੍ਹਾਂ ਦੀ ਨੌਕਰੀ ਤੋਂ ਟਰਮੀਨੇਟ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:- ਪਟਿਆਲਾ 'ਚ ਅਧਿਆਪਕਾਂ ਨੇ ਨਹਿਰ 'ਚ ਮਾਰੀ ਛਾਲ, ਜਾਣੋ ਕਿਉਂ ?

ABOUT THE AUTHOR

...view details