ਮੁਹਾਲੀ: ਕੁਰਾਲੀ ਦੇ ਨਜ਼ਦੀਕੀ ਪਿੰਡ ਝੰਜੇੜੀ ਵਿਖੇ ਰੋਪੜ ਰੋਡ ਦੇ ਸੜਕ ਕਿਨਾਰੇ ਇੱਕ ਔਰਤ ਦਾ ਬੜੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਲਾਸ਼ ਅੱਧ ਨਗਨ ਹਾਲਤ ਵਿੱਚ ਘਟਨਾਸਥਲ ਉੱਤੇ ਮਿਲੀ ਹੈ। ਫ਼ਿਲਹਾਲ ਪੁਲਿਸ ਨੇ ਲਾਸ਼ ਪੋਸਟਮਾਰਟਮਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਘਟਨਾ ਦਾ ਉਸ ਸਮੇਂ ਪਤਾ ਚੱਲਿਆ, ਜਦੋਂ ਖੇਤ ਦਾ ਮਾਲਕ ਸਵੇਰੇ ਘਾਹ ਕੱਟਣ ਲਈ ਖੇਤ ਵਿੱਚ ਪਹੁੰਚਿਆ, ਤਾਂ ਉਸ ਨੇ ਔਰਤ ਦੀ ਲਾਸ਼ ਨੂੰ ਵੇਖਿਆ। ਉਸ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤੀ।
ਇਹ ਵੀ ਪੜ੍ਹੋ: ਭਾਰਤੀ ਏਅਰ ਫੋਰਸ ਦਿਵਸ ਮੌਕੇ ਗਰਜੇ ਲੜਾਕੂ ਜਹਾਜ਼, ਅਭਿਨੰਦਨ ਨੇ ਮਿਗ ਜਹਾਜ਼ ਵਿੱਚ ਭਰੀ ਉਡਾਣ
ਮੌਕੇ 'ਤੇ ਪਹੁੰਚੇ ਡੀਐਸਪੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਉਮਰ ਤਕਰੀਬਨ 30 ਸਾਲ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਜਦੋ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਲਾਸ਼ ਕੋਲ ਸ਼ਰਾਬ ਦੀ ਖਾਲੀ ਬੋਤਲ ਤੇ ਘਰੇਲੂ ਪ੍ਰਯੋਗ ਲਈ ਵਰਤੇ ਜਾਣ ਵਾਲੇ ਦੋ ਚਾਕੂ ਮਿਲੇ ਹਨ। ਉਨ੍ਹਾਂ ਦੱਸਿਆ ਕਿ ਔਰਤ ਦਾ ਗਲਾ ਕਿਸੇ ਹਥਿਆਰ ਨਾਲ ਵੱਡਿਆ ਗਿਆ ਹੈ। ਇਸ ਮੌਕੇ ਵਾਰਦਾਤ ਵਾਲੀ ਥਾਂ 'ਤੇ ਪਹੁੰਚੀ ਫਰਾਂਸਿਕ ਟੀਮ ਨੇ ਕਈ ਸੈਂਪਲ ਵੀ ਲਏ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅੱਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।