ਪੰਜਾਬ

punjab

ETV Bharat / state

ਬੇਰੁਜ਼ਗਾਰ ਸਟੈਨੋਗ੍ਰਾਫਰਾਂ ਨੇ ਸਰਕਾਰ ਨੂੂੰ ਜਗਾਉਣ ਲਈ ਕੱਢਿਆ ਕੈਂਡਲ ਮਾਰਚ

ਅਧੀਨ ਸੇਵਾਵਾਂ ਚੋਣ ਬੋਰਡ ਦੇ ਮੁੱਖ ਗੇਟ ਅੱਗੇ ਪੰਜਾਬ ਭਰ ਦੇ ਬੇਰੁਜ਼ਗਾਰ ਸਟੈਨੋਗ੍ਰਾਫਰਾਂ ਵਲੋਂ ਅੱਜ ਨੌਵੇਂ ਦਿਨ ਲਗਾਤਾਰ ਧਰਨਾ ਜਾਰੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੇਰ ਸ਼ਾਮ ਕੈਂਡਲ ਮਾਰਚ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।

ਬੇਰੁਜ਼ਗਾਰ ਸਟੈਨੋਗ੍ਰਾਫਰਾਂ ਨੇ ਸਰਕਾਰ ਨੂੂੰ ਜਗਾਉਣ ਲਈ ਕੱਢਿਆ ਕੈਂਡਲ ਮਾਰਚ
ਬੇਰੁਜ਼ਗਾਰ ਸਟੈਨੋਗ੍ਰਾਫਰਾਂ ਨੇ ਸਰਕਾਰ ਨੂੂੰ ਜਗਾਉਣ ਲਈ ਕੱਢਿਆ ਕੈਂਡਲ ਮਾਰਚ

By

Published : Aug 31, 2021, 9:38 PM IST

ਮੁਹਾਲੀ: ਅਧੀਨ ਸੇਵਾਵਾਂ ਚੋਣ ਬੋਰਡ ਦੇ ਮੁੱਖ ਗੇਟ ਅੱਗੇ ਪੰਜਾਬ ਭਰ ਦੇ ਬੇਰੁਜ਼ਗਾਰ ਸਟੈਨੋਗ੍ਰਾਫਰਾਂ ਵਲੋਂ ਅੱਜ ਨੌਵੇਂ ਦਿਨ ਲਗਾਤਾਰ ਧਰਨਾ ਜਾਰੀ ਰੱਖਿਆ ਗਿਆ। ਸਟੈਨੋ ਯੂਨੀਅਨ ਦੇ ਮੈਂਬਰਾਂ ਨੇ ਗੱਲ ਕਰਦਿਆਂ ਕਿਹਾ ਕਿ ਬੋਰਡ ਦੇ ਮੈਂਬਰਾਂ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਬਿਲਕੁਲ ਅਣਗੌਲਿਆ ਹੀ ਕੀਤਾ ਜਾ ਰਿਹਾ ਹੈ ਜਿਸ ਦਾ ਨਤੀਜਾ ਪੰਜਾਬ ਸਰਕਾਰ ਨੂੰ ਆਉਣ ਵਾਲੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।

ਬੇਰੁਜ਼ਗਾਰ ਸਟੈਨੋਗ੍ਰਾਫਰਾਂ ਨੇ ਸਰਕਾਰ ਨੂੂੰ ਜਗਾਉਣ ਲਈ ਕੱਢਿਆ ਕੈਂਡਲ ਮਾਰਚ

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਏਨੀ ਕੁੰਬਕਰਨੀ ਨੀਂਦ ਸੁੱਤੀ ਹੋਈ ਹੈ ਕਿ ਉਸ ਨੂੰ ਜਗਾਉਣ ਲਈ ਅੱਜ ਬੋਰਡ ਦੇ ਗੇਟ ਅੱਗੇ ਥਾਲੀਆਂ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਕਿ ਸਰਕਾਰ ਆਪਣੀ ਗੂੜ੍ਹੀ ਨੀਂਦ ਤੋਂ ਜਾਗ ਸਕੇ। ਪ੍ਰੰਤੂ ਸਾਡੇ ਅਨੇਕਾਂ ਯਤਨਾਂ ਦੇ ਬਾਵਜੂਦ ਵੀ ਸਰਕਾਰ ਦੇ ਕੰਨੀਂ ਜੁੂੰ ਨਹੀਂ ਸਰਕ ਰਹੀ ,ਇਸ ਨਾਲ ਬੇਰੁਜ਼ਗਾਰ ਨੌਜਵਾਨਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ PSMSU ਯੂਨੀਅਨ ਦੇ ਪ੍ਰਧਾਨ ਨਵ ਬਰਿੰਦਰ ਸਿੰਘ ਨੇ ਸਾਡਾ ਸਾਥ ਦੇਣ ਲਈ ਸਾਡੇ ਧਰਨੇ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਤਨ ਮਨ ਧਨ ਨਾਲ ਸਾਥ ਦੇਣ ਦਾ ਭਰੋਸਾ ਦਿਵਾਇਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੋਮਬੱਤੀਆਂ ਜਗਾ ਕੇ ਤੇ ਥਾਲੀਆਂ ਖੜਕਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ। ਤਾਂ ਕਿ ਸਰਕਾਰ ਉਨ੍ਹਾਂ ਦੀ ਮੰਗ ਵੱਲ ਧਿਆਨ ਦੇਵੇ ਅਤੇ ਤੁਰੰਤ ਪੰਜਾਬੀ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਤਾਂ ਜੋ ਕੈਪਟਨ ਸਰਕਾਰ ਦਾ ਘਰ ਘਰ ਰੋਜ਼ਗਾਰ ਦਾ ਸੁਪਨਾ ਪੂਰਾ ਹੋ ਸਕੇ।

ਇਹ ਵੀ ਪੜ੍ਹੋ:ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਹੁਦਾ ਸੰਭਾਲਿਆ

ABOUT THE AUTHOR

...view details