ਮੋਹਾਲੀ: ਚੰਡੀਗੜ੍ਹ ਦੇ ਨਾਲ ਲਗਦੇ ਮੋਹਾਲੀ ਵਿੱਚ ਵਿਕਾਸ ਚਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਪਰ ਪੈਦਲ ਚੱਲਣ ਵਾਲੀਆਂ ਨੂੰ ਸੁਵਿਧਾ ਦੇਣ ਲਈ ਲੱਗਦਾ ਪ੍ਰਸ਼ਾਸਨ ਅਤੇ ਨਿਗਮ ਦਫਤਰ ਕੁੰਬਕਾਰਨੀ ਨੀਂਦ ਸੁੱਤਾ ਪਿਆ। ਇਸ ਸਬੰਧ ’ਚ ਈਟੀਵੀ ਭਾਰਤ ਦੀ ਟੀਮ ਨੇ ਮੋਹਾਲੀ ਦਾ ਦੌਰਾ ਕੀਤਾ ਤਾਂ ਪਤਾ ਚੱਲਿਆ ਕਿ ਕਈ ਥਾਵਾਂ ’ਤੇ ਪੈਦਲ ਚੱਲਣ ਵਾਲੀਆਂ ਲਈ ਫੁੱਟਪਾਥ ਨਹੀਂ ਹਨ ਅਤੇ ਜਿੱਥੇ ਫੁੱਟਪਾਥ ਹਨ ਉੱਥੇ ਜਾਂ ਤਾਂ ਦੁਕਾਨਦਾਰਾਂ ਨੇ ਕਬਜ਼ੇ ਕੀਤੇ ਹੋਏ ਹਨ ਜਾਂ ਆਪਣੇ ਵਾਹਨ ਖੜੇ ਕੀਤੇ ਹਨ। ਇਸ ਮਾਹੌਲ ਵਿਚ ਪੈਦਲ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੈਦਲ ਚੱਲਦੇ ਸਮੇਂ ਰਹਿੰਦਾ ਕਿਸੇ ਹਾਦਸੇ ਦਾ ਡਰ
ਇਸ ਸਬੰਧ ਚ ਪੈਦਲਯਾਤਰੀਆਂ ਦਾ ਕਹਿਣਾ ਹੈ ਕਿ ਮੋਹਾਲੀ ਚ ਫੁੱਟਪਾਥ ਨਾ ਹੋਣ ਕਾਰਨ ਉਨ੍ਹਾਂ ਨੂੰ ਘਰ ਤੋਂ ਬਾਜਾਰ ਜਾਂਦੇ ਹੋਏ ਇਹੀ ਡਰ ਲਗਦਾ ਰਹਿੰਦਾ ਹੈ ਕਿ ਉਨ੍ਹਾਂ ਨਾਲ ਕੋਈ ਹਾਦਸਾ ਨਾ ਵਾਪਰ ਜਾਵੇ ਜਾਂ ਫਿਰ ਬੱਚਿਆ ਨੂੰ ਸੱਟ ਨਾ ਲੱਗ ਜਾਵੇ। ਇਨ੍ਹਾਂ ਹੀ ਨਹੀਂ ਫੁੱਟਪਾਥ ਨਾ ਹੋਣ ਕਾਰਨ ਪਹਿਲਾਂ ਹੀ ਪੈਦਲ ਚੱਲਣ ਚ ਪਰੇਸ਼ਾਨੀ ਆਉਂਦੀ ਹੈ ਦੂਜੇ ਪਾਸੇ ਲੋਕ ਵਾਹਨਾਂ ਨੂੰ ਬਾਜਾਰ ਚ ਹੀ ਪਾਰਕ ਕਰ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਲੰਘਣਾ ਔਖਾ ਹੋ ਜਾਂਦਾ ਹੈ।