ਮੋਹਾਲੀ: ਖੇਤੀ ਕਾਨੂੰਨਾਂ ਦੇ ਵਿਰੋਧ(Opposition to agricultural laws) 'ਚ ਕਿਸਾਨਾਂ ਵਲੋਂ ਵਿਰੋਧ ਪ੍ਰਦਰਸ਼ਨ(Protest) ਜਾਰੀ ਹੈ। ਇਸ ਵਿਚਾਲੇ ਸੰਯੁਕਤ ਕਿਸਾਨ ਮੋਰਚਾ(Sanyukt Kisan Morcha) ਵਲੋਂ 27 ਸਤੰਬਰ ਨੂੰ ਭਾਰਤ ਬੰਦ(Bharat Band) ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਕਿਸਾਨ ਆਗੂਆਂ ਵਲੋਂ ਵਪਾਰ ਮੰਡਲ ਮੋਹਾਲੀ ਦੇ ਦਫ਼ਤਰ 'ਚ ਵਪਾਰੀ ਵਰਗ ਨਾਲ ਮੀਟਿੰਗ ਕੀਤੀ ਗਈ। ਜਿਸ 'ਚ ਕਿਸਾਨਾਂ ਵਲੋਂ ਵਪਾਰੀ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਸਾਨਾਂ ਦਾ ਪੂਰਨ ਤੌਰ 'ਤੇ ਸਾਥ ਦੇ ਕੇ ਇਸ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਕਰਨ।
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ(Central Government) ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ। ਜਿਸ ਦੇ ਚੱਲਦਿਆਂ ਕਿਸਾਨਾਂ ਵਲੋਂ ਕੇਂਦਰ ਖਿਲਾਫ਼ ਵਿਰੋਧ ਪ੍ਰਦਰਸ਼ਨ(Protest) ਕਰਨ ਦੇ ਹਿੱਤ ਸੰਯੁਕਤ ਕਿਸਾਨ ਮੋਰਚਾ(Sanyukt Kisan Morcha) ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ ਦਾ ਕਹਿਣਾ ਕਿ ਪੰਜਾਬ ਨੂੰ ਪੂਰਨ ਤੌਰ 'ਤੇ ਬੰਦ ਕਰਕੇ ਉਨ੍ਹਾਂ ਵਲੋਂ ਇਸ ਸੱਦੇ ਨੂੰ ਸਫ਼ਲ ਕਰਨ ਦੇ ਯਤਨ ਕੀਤੇ ਜਾਣਗੇ। ਕਿਸਾਨ ਆਗੂ ਜਸਪਾਲ ਸਿੰਘ ਦਾ ਕਹਿਣਾ ਕਿ ਜ਼ਰੂਰੀ ਵਸਤਾਂ ਤੋਂ ਇਲਾਵਾ ਬਾਕੀ ਸਭ ਚੀਜਾਂ 'ਤੇ ਰੋਕ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ 'ਚ ਮੈਡੀਕਲ ਸਟੋਰ ਖੁੱਲ੍ਹੇ ਰੱਖੇ ਜਾਣਗੇ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਕਿ ਇਸ ਬੰਦ ਦੇ ਸੱਦੇ ਦੌਰਾਨ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਅਤੇ ਭਾਰਤ ਬੰਦ ਬਿਲਕੁਲ ਸ਼ਾਂਤਮਈ ਹੋਵੇਗਾ।
ਉਧਰ ਇਸ ਸਬੰਧੀ ਮੋਹਾਲੀ ਵਪਾਰ ਮੰਡਲ(Mohali Chamber of Commerce) ਦੇ ਪ੍ਰਧਾਨ ਵਿਨੀਤ ਵਰਮਾ ਨੇ ਦੱਸਿਆ ਕਿ ਵਾਪਰ ਮੰਡਲ ਵਲੋਂ ਕਿਸਾਨਾਂ ਨੂੰ ਪੂਰਨ ਤੌਰ 'ਤੇ ਸਾਥ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਵਪਾਰ ਮੰਡਲ ਵਲੋਂ ਕਿਸਾਨਾਂ ਦੇ ਹਰ ਫੈਂਸਲੇ ਨੂੰ ਅੱਗੇ ਹੋ ਕੇ ਮੰਨਿਆ ਹੈ। ਉਨ੍ਹਾਂ ਦੱਸਿਆ ਕਿ 27 ਸਤੰਬਰ ਨੂੰ ਕਿਸਾਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ 'ਚ ਵਪਾਰ ਮੰਡਲ ਮੋਹਾਲੀ ਕਿਸਾਨਾਂ ਦਾ ਸਾਥ ਦਿੰਦੇ ਹੋਏ ਵਿਰੋਧ ਵਜੋਂ ਦੁਕਾਨਾਂ ਬੰਦ ਰੱਖੇਗਾ। ਵਪਾਰ ਮੰਡਲ ਦੇ ਪ੍ਰਧਾਨ ਦਾ ਕਹਿਣਾ ਕਿ ਕਿਸਾਨਾਂ ਦੇ ਨਾਲ ਹੀ ਵਪਾਰੀ ਵਰਗ ਹੈ ਅਤੇ ਜੇਕਰ ਕਿਸਾਨ ਨਹੀਂ ਹੋਣਗੇ ਤਾਂ ਵਪਾਰੀ ਵੀ ਨਹੀਂ ਹੋਣਗੇ। ਇਸ ਲਈ ਵਪਾਰ ਮੰਡਲ ਮੋਹਾਲੀ ਵਲੋਂ 27 ਸਤੰਬਰ ਨੂੰ ਆਪਣਾ ਵਪਾਰ ਬੰਦ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ:'ਅਫਸਰਾਂ ਅੱਗੇ ਸਰਕਾਰ ਦੀ ਸ਼ਰਤ, ਅਕਾਲੀਆਂ ਨੂੰ ਕਰੋ ਅੰਦਰ'