ਪੰਜਾਬ

punjab

ETV Bharat / state

ਡੇਰਾ ਬਸੀ ਨੇੜੇ ਰਾਮਾ ਢਾਬੇ ਤੇ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, ਤਿੰਨ ਦੀ ਹੋਈ ਮੌਤ

ਡੇਰਾਬਸੀ ਦੇ ਨਜ਼ਦੀਕ ਦੇ ਪਿੰਡ ਸਰਸੀਨੀ ਸਥਿਤ ਰਾਮਾ ਢਾਬਾ ਤੇ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਦੌਰਾਨ ਤਿੰਨ ਵਿਆਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋਇਆ, ਜਿਸ ਨੂੰ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਧਮਾਕਾ ਤੇਲ ਟੈਂਕਰ ਵਿੱਚੋਂ ਤੇਲ ਚੋਰੀ ਕਰਦੇ ਸਮੇਂ ਹੋਇਆ । ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸ਼ੁਰੂ ਕੀਤੀ ਕਾਰਵਾਈ।

Three killed in oil tanker blast at Rama Dhaba in Sarsini
ਡੇਰਾ ਬਸੀ ਨੇੜੇ ਰਾਮਾ ਢਾਬੇ ਤੇ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, ਤਿੰਨ ਦੀ ਹੋਈ ਮੌਤ

By

Published : Nov 13, 2020, 7:47 PM IST

ਮੋਹਾਲੀ: ਡੇਰਾਬਸੀ ਦੇ ਨਜ਼ਦੀਕ ਦੇ ਪਿੰਡ ਸਰਸੀਨੀ ਸਥਿਤ ਰਾਮਾ ਢਾਬਾ ਤੇ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਦੌਰਾਨ ਤਿੰਨ ਵਿਆਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋਇਆ, ਜਿਸ ਨੂੰ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਧਮਾਕਾ ਤੇਲ ਟੈਂਕਰ ਵਿੱਚੋਂ ਤੇਲ ਚੋਰੀ ਕਰਦੇ ਸਮੇਂ ਹੋਇਆ । ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸ਼ੁਰੂ ਕੀਤੀ ਕਾਰਵਾਈ।

ਮੁੱਢਲੀ ਜਾਣਕਾਰੀ ਅਨੁਸਾਰ ਇਸ ਧਮਾਕੇ ਵਿੱਚ ਮਰਨ ਵਾਲਿਆਂ ਦੀ ਪਛਾਣ ਜਸਵਿੰਦਰ ਸਿੰਘ, ਬਬਲੂ ਅਤੇ ਵਿਕਰਮ ਵਜੋਂ ਹੋਈ । ਜਿਨ੍ਹਾਂ ਦੀ ਉਮਰ ਕਰਮਵਾਰ 35, 20 ਅਤੇ 24 ਸਾਲ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਤੇਲ ਟੈਂਕਰ ਦਾ ਡਰਾਇਵਰ ਵੀ ਇਸ ਧਮਾਕੇ ਵਿੱਚ ਜ਼ਖਮੀ ਹੋਇਆ ਹੈ।

ਡੇਰਾ ਬਸੀ ਨੇੜੇ ਰਾਮਾ ਢਾਬੇ ਤੇ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, ਤਿੰਨ ਦੀ ਹੋਈ ਮੌਤ

ਤੇਲ ਟੈਂਕਰ 'ਚ ਹੋਏ ਧਮਾਕੇ ਦੀ ਖ਼ਬਰ ਮਿਲਣ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁੱਖੀ ਸਤਿੰਦਰ ਸਿੰਘ ਅਤੇ ਐਸ.ਡੀ.ਐਮ ਡੇਰਾਬਸੀ ਕੁਲਦੀਪ ਬਾਵਾ ਤੁਰੰਤ ਮੌਕੇ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ । ਉਨ੍ਹਾਂ ਨੇ ਮੌਕੇ 'ਤੇ ਇਮਾਰਤ 'ਚ ਪਈਆਂ ਤਰੇੜਾਂ ਨੂੰ ਵੇਖਦੇ ਹੋਏ ਇਸ ਦੀ ਸੁਰੱਖਿਅਤ ਹੋਣ ਦਾ ਮੁਲਾਂਕਣ ਕਰਨ ਲਈ ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਕਿਹਾ ਕਿ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਢਾਬਿਆਂ ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਸਾਂਝੇ ਤੌਰ ਤੇ ਛਾਪੇ ਮਾਰੀ ਕਰਨਗੀਆਂ। ਵਧੀਕ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਨੂੰ ਇਸ ਘਟਨਾ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ABOUT THE AUTHOR

...view details