ਮੋਹਾਲੀ : ਬੀਤੇ ਦਿਨੀਂ ਪਿੰਡ ਮੁਗਲ ਮਾਜਰੀ ਵਿਖੇ ਡੇਰਾ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਬਾਬਾ ਬਲਦੇਵ ਦਾਸ ਜੀ ਦੇ ਡੇਰੇ ਵਿਖੇ ਮੰਗਲਵਾਰ ਨੂੰ ਤੜਕੇ ਲਗਭਗ 1:30 ਵਜੇ ਦੇ ਕਰੀਬ ਡੇਰੇ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਸੁਖਦਾਸ ਦੀ ਚੋਰਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮੁਗਲ ਮਾਜਰੀ ਸਥਿਤ ਡੇਰਾ ਬਾਬਾ ਬਲਦੇਵ ਦਾਸ ਜੀ ਵਿੱਚ ਚੋਰਾਂ ਨੇ ਕੀਤੀ ਲੁੱਟਮਾਰ - ਡੇਰਾ ਬਾਬਾ ਬਲਦੇਵ ਦਾਸ ਜੀ
ਮੋਹਾਲੀ ਦੇ ਪਿੰਡ ਮੁਗਲ ਮਾਜਰੀ ਵਿਖੇ ਡੇਰਾ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ਬਾਬਾ ਬਲਦੇਵ ਦਾਸ ਜੀ ਦੇ ਡੇਰੇ ਵਿਖੇ ਮੰਗਲਵਾਰ ਨੂੰ ਤੜਕੇ ਲਗਭਗ 1:30 ਵਜੇ ਦੇ ਕਰੀਬ ਡੇਰੇ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਸੁਖਦਾਸ ਦੀ ਚੋਰਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
![ਮੁਗਲ ਮਾਜਰੀ ਸਥਿਤ ਡੇਰਾ ਬਾਬਾ ਬਲਦੇਵ ਦਾਸ ਜੀ ਵਿੱਚ ਚੋਰਾਂ ਨੇ ਕੀਤੀ ਲੁੱਟਮਾਰ](https://etvbharatimages.akamaized.net/etvbharat/prod-images/768-512-5005546-323-5005546-1573232270636.jpg)
ਜਾਣਕਾਰੀ ਅਨੁਸਾਰ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਸੁਖਦਾਸ ਜੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੇ ਕਮਰੇ ਵਿੱਚ ਸੁਤੇ ਹੋਏ ਸਨ। ਰਾਤ ਨੂੰ ਅਚਾਨਕ ਸਮਾਂ ਤਕਰੀਬਨ 1:30 ਵਜੇ ਦਿਨ ਮੰਗਲਵਾਰ ਨੂੰ ਚਾਰ ਨੌਜਵਾਨ ਕਮਰੇ ਵਿੱਚ ਦਾਖਲ ਹੋਏ ਜਿਥੇ ਉਹ ਸੁਤੇ ਹੋਏ ਸਨ ਜਿਨ੍ਹਾਂ ਨੇ ਆਪਣੇ ਮੂੰਹ ਤੇ ਕਪੜੇ ਬੰਨੇ ਹੋਏ ਸਨ ਤੇ ਹੱਥਾਂ ਵਿੱਚ ਡੰਡੇ ਫੜੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਵਕਤ ਆਉਣ ਬਾਰੇ ਪੁੱਛਿਆ ਤਾਂ ਬਗੈਰ ਕੋਈ ਗੱਲ ਕੀਤੇ ਚੋਰ ਹਨ, ਹਮਲਾ ਬੋਲਦੇ ਹੋਏ ਮੇਰੇ ਹੱਥ ਤੇ ਪੈਰ ਬੰਨ ਕੇ ਮੇਰੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ। ਉਸ ਪਿੱਛੋਂ ਚੋਰਾਂ ਨੇ ਡੇਰੇ ਵਿਚ ਪਏ ਸਮਾਨ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ ਤੇ ਕੀਮਤੀ ਸਮਾਨ ਸੀਸੀਟੀਵੀ ਕੈਮਰੇ ਤੇ ਐਲ ਸੀ ਡੀ ਦੇ ਨਾਲ ਨਾਲ ਲਗਭਗ ਅਸੀਂ ਹਜ਼ਾਰ ਰੁਪਏ ਨਗਦ ਤੇ ਕੁੱਝ ਰਿੰਗਾਂ ਅਤੇ ਕੁੰਡਲ ਵੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।