ਪੰਜਾਬ

punjab

ETV Bharat / state

ਨਿੱਜੀ ਹਸਪਤਾਲ 'ਚ ਲੱਖਾਂ ਰੁਪਏ ਦਾ ਸਾਮਾਨ ਚੋਰੀ, ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ - ਹੈਲਥ ਮਾਈ ਹੋਸਪੀਟਲ

ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਸਟਾਫ਼ ਪਿਛਲੀ ਸੀਸੀਟੀਵੀ ਰਿਕਾਰਡਿੰਗ ਚੈੱਕ ਕਰ ਰਿਹਾ ਸੀ ਤਾਂ ਅਚਾਨਕ ਉਸ ਦੀ ਨਜ਼ਰ ਹਸਪਤਾਲ ਵਿੱਚ ਪਿਛਲੇ ਲਗਭਗ ਚਾਰ ਸਾਲਾਂ ਤੋਂ ਨੌਕਰੀ ਕਰਨ ਵਾਲੇ ਵਿਕਾਸ ਨਾਮਕ ਵਿਅਕਤੀ ਉੱਤੇ ਪਈ ਜੋ 18 ਸਤੰਬਰ ਨੂੰ ਹਸਪਤਾਲ ਵਿੱਚੋ ਕੁੱਝ ਗੱਤੇ ਦੇ ਡੱਬੇ ਬਾਹਰ ਲਿਜਾ ਰਿਹਾ ਸੀ ਜੋ ਉਸ ਨੇ ਸੜਕ 'ਤੇ ਖੜ੍ਹੀ ਕਾਰ ਵਿਚ ਰੱਖੇ।

ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ
ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ

By

Published : Sep 30, 2021, 9:14 PM IST

ਮੋਹਾਲੀ :ਮੋਹਾਲੀ ਦਾ ਇੱਕ ਨਿੱਜੀ ਹਸਪਤਾਲ ਦਾ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਤਿੰਨ-ਤਿੰਨ ਵਾਰ ਇਸ ਹਸਪਤਾਲ ਦਾ ਨਾਮ ਬਦਲਣ ਦੇ ਬਾਵਜੂਦ ਵੀ ਵਿਵਾਦਾਂ ਨੇ ਇਸ ਹਸਪਤਾਲ ਦਾ ਪਿੱਛਾ ਨਹੀਂ ਛੱਡਿਆ। ਇਸ ਵਾਰ ਵੀ ਸੈਕਟਰ 69 ਜੀ ਹੈਲਥ ਮਾਈ ਹੋਸਪੀਟਲ (ਮਾਈਓ hospital) ਨਾਮਕ ਹਸਪਤਾਲ ਵਿੱਚ ਉਸਦੇ ਹੀ ਸਟਾਫ ਵੱਲੋਂ ਹਸਪਤਾਲ ਦੀਆਂ ਦਵਾਈਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਿਸ ਨੂੰ ਲੈ ਕੇ ਹਸਪਤਾਲ ਦੇ ਸੀਈਓ ਰੁਪੇਸ਼ ਚੌਧਰੀ ਵੱਲੋਂ ਪੁਲਿਸ ਨੂੰ ਸਕਾਇਤ ਦਰਜ ਕਰਵਾਈ ਗਈ ਹੈ ਅਤੇ ਮੋਹਾਲੀ ਪੁਲਿਸ ਵੱਲੋਂ ਹਸਪਤਾਲ ਪ੍ਰਬੰਧਕਾਂ ਵੱਲੋਂ ਕੀਤੀ ਗਈ ਸਕਾਇਤ, ਅਤੇ ਦਿਤੀਆਂ ਸੀਸੀਟੀਵੀ ਫੋਟੋਆਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਸੀਈਓ ਰੁਪੇਸ਼ ਚੋਧਰੀ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਸਟਾਫ਼ ਪਿਛਲੀ ਸੀਸੀਟੀਵੀ ਰਿਕਾਰਡਿੰਗ ਚੈੱਕ ਕਰ ਰਿਹਾ ਸੀ ਤਾਂ ਅਚਾਨਕ ਉਸ ਦੀ ਨਜ਼ਰ ਹਸਪਤਾਲ ਵਿੱਚ ਪਿਛਲੇ ਲਗਭਗ ਚਾਰ ਸਾਲਾਂ ਤੋਂ ਨੌਕਰੀ ਕਰਨ ਵਾਲੇ ਵਿਕਾਸ ਨਾਮਕ ਵਿਅਕਤੀ ਉੱਤੇ ਪਈ ਜੋ 18 ਸਤੰਬਰ ਨੂੰ ਹਸਪਤਾਲ ਵਿੱਚੋ ਕੁੱਝ ਗੱਤੇ ਦੇ ਡੱਬੇ ਬਾਹਰ ਲਿਜਾ ਰਿਹਾ ਸੀ ਜੋ ਉਸ ਨੇ ਸੜਕ 'ਤੇ ਖੜ੍ਹੀ ਕਾਰ ਵਿਚ ਰੱਖੇ।

ਨਿੱਜੀ ਹਸਪਤਾਲ 'ਚ ਲੱਖਾਂ ਰੁਪਏ ਦਾ ਸਾਮਾਨ ਚੋਰੀ

ਇਸੇ ਤਰ੍ਹਾਂ ਸੀਸੀਟੀਵੀ ਵਿੱਚ ਵਿਕਾਸ ਅਗਲੇ ਦਿਨ (19 ਸਤੰਬਰ) ਨੂੰ ਵੀ ਹਸਪਤਾਲ ਵਿਚੋਂ ਕੁਝ ਗੱਤੇ ਦੇ ਡੱਬੇ ਹਸਪਤਾਲ ਵਿਚੋਂ ਬਾਹਰ ਲੈ ਜਾਂਦਾ ਦਿਖਾਈ ਦੇ ਰਿਹਾ ਹੈ ਪਰੰਤੂ ਉਸ ਦਿਨ ਸੜਕ 'ਤੇ ਖੜ੍ਹੀ ਕਾਰ ਦਾ ਨੰਬਰ ਪੰਜਾਬ ਦਾ ਨਹੀਂ ਬਲਕਿ ਹਿਮਾਚਲ ਦਾ ਸੀ।

ਉਨ੍ਹਾਂ ਦੱਸਿਆ ਕਿ ਲੰਬੀ ਪੁੱਛਗਿਛ ਤੋਂ ਬਾਅਦ ਉਨ੍ਹਾਂ ਵੱਲੋਂ ਦੋਵੇਂ ਕਾਰਾਂ ਦੇ ਨੰਬਰ ਪੁਲਿਸ ਨੂੰ ਦੇ ਦਿੱਤੇ ਗਏ ਹਨ। ਸੀਈਓ ਚੋਧਰੀ ਨੇ ਦੱਸਿਆ ਕਿ ਹਸਪਤਾਲ ਪ੍ਰਬੰਧਕਾਂ ਨੂੰ ਚੋਰੀ ਦੀ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ, ਵਿਕਾਸ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਿਹਾ ਹੈ ਅਤੇ ਉਹ ਉਸ ਤੋਂ ਬਾਅਦ ਹਸਪਤਾਲ ਵਿੱਚ ਨਹੀਂ ਆਇਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਚੋਰੀ ਦੀ ਘਟਨਾ ਵਿੱਚ ਵਿਕਾਸ ਨਾਲ ਹਸਪਤਾਲ ਦੇ ਹੋਰ ਵੀ ਸਟਾਫ ਮੈਂਬਰ ਸ਼ਾਮਲ ਹਨ ਅਤੇ ਇਹਨਾਂ ਲੋਕਾਂ ਵੱਲੋਂ ਹਸਪਤਾਲ ਵਿਚੋਂ ਪਿਛਲੇ ਲੰਬੇ ਸਮੇਂ ਤੋਂ ਸਮਾਨ ਚੋਰੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਸਪਤਾਲ ਵਿਚ ਲੱਖਾਂ ਕਰੋੜਾਂ ਰੁਪਏ ਦੀ ਦਵਾਈ ਹਰ ਸਮੇਂ ਪਈ ਰਹਿੰਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਕਦੇ ਵੀ ਚੋਰੀ ਹੋਣ ਵਾਲਾ ਸਮਾਨ ਦਾ ਅੰਦਾਜ਼ਾ ਨਹੀਂ ਲੱਗ ਸਕਿਆ। ਪ੍ਰੰਤੂ ਚੋਰੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਹਸਪਤਾਲ ਦਾ ਆਡਿਟ ਕਰਵਾਇਆ ਜਾ ਰਿਹਾ ਹੈ ਜੋ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਵਿੱਚ ਪੂਰਾ ਹੋ ਜਾਵੇਗਾ। ਜਿਸ ਤੋਂ ਬਾਅਦ ਇਹ ਅਨੁਮਾਨ ਲੱਗ ਸਕੇਗਾ ਕਿ ਇਹਨਾਂ ਵਿਅਕਤੀਆਂ ਵੱਲੋਂ ਹੁਣ ਤੱਕ ਕਿੰਨੇ ਲੱਖ ਰੁਪਏ ਦਾ ਸਾਮਾਨ ਚੋਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਪੱਤਰਕਾਰਾਂ ਦੇ ਸਵਾਲਾਂ 'ਤੇ ਭੜਕੀ ਮਨੀਸ਼ਾ ਗੁਲ੍ਹਾਟੀ, ਪੀੜਤ ਔਰਤਾਂ ਦੀ ਵੀ ਨਹੀਂ ਸੁਣੀ ਫਰਿਆਦ

ਇਸ ਸਬੰਧੀ ਜਦੋਂ ਮੋਹਾਲੀ ਫੇਸ 8 ਇੰਚਾਰਜ ਇੰਸਪੈਕਟਰ ਰਜੇਸ਼ ਅਰੋੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਵੱਲੋਂ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ 'ਤੇ ਕਾਰਵਾਈ ਕਰਦਿਆਂ ਇੱਕ ਸਪੈਸ਼ਲ ਆਈਓ ਲਗਾ ਦਿੱਤਾ ਗਿਆ ਹੈ ਅਤੇ ਹਸਪਤਾਲ ਦੀਆਂ ਸੀਸੀਟੀਵੀ ਫੋਟੋਆਂ ਚੈੱਕ ਕੀਤੀਆਂ ਜਾ ਰਹੀਆਂ ਹਨ ਅਤੇ ਦੋਸ਼ੀ ਵਿਅਕਤੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details