ਮੋਹਾਲੀ:ਪੰਜਾਬੀ ਦੇ ਮਸ਼ਹੂਰ ਅਦਾਕਾਰ (Famous Punjabi Actors) ਜਸਵਿੰਦਰ ਸਿੰਘ ਭੱਲਾ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਵਿੱਚ ਚੋਰ ਸੋਨਾ, ਨਗਦੀ ਅਤੇ ਇੱਕ 32 ਬੋਰ ਦੀ ਪਿਸਤੌਲ (bore pistol) ਲੈਕੇ ਫਰਾਰ ਹੋ ਗਏ ਹਨ। ਜਾਣਕਾਰੀ ਮੁਤਾਬਿਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਉਨ੍ਹਾਂ ਦੇ ਘਰ ਦੇ ਨੌਕਰ ਹੀ ਹਨ। ਇਸ ਵਾਰਦਾਤ ਵਿੱਚ ਚੋਰਾਂ ਨੇ ਘਰ ਵਿੱਚ ਮੌਜੂਦ ਜਸਵਿੰਦਰ ਭੱਲੇ ਦੇ ਮਾਂ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜੋ:Punjab's new cabinet: ਅੱਜ ਸਹੁੰ ਚੁੱਕਣਗੇ CM ਮਾਨ ਦੇ 10 ਮੰਤਰੀ
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੋਟੋਜ ਦੇ ਆਧਾਰ ‘ਤੇ ਜਲਦ ਹੀ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਘਟਨਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਡੀ.ਐੱਸ.ਪੀ. ਸੁਖਨਾਜ਼ ਸਿੰਘ ਨੇ ਦੱਸਿਆ ਕਿ ਭੱਲਾ ਪਰਿਵਾਰ ਨੇ ਮੁਲਜ਼ਮ ਨੌਕਰ ਨੂੰ 10 ਦਿਨ ਪਹਿਲਾਂ ਹੀ ਨੌਕਰੀ ‘ਤੇ ਰੱਖਿਆ ਸੀ, ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਅਸਲ ਪਛਾਣ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਕਿਉਂਕਿ ਮੁਲਜ਼ਮ ਨੇ ਆਪਣਾ ਨਾਮ ਆਰੀਅਨ ਦੱਸਿਆ ਸੀ, ਹਾਲਾਂਕਿ ਭੱਲਾ ਪਰਿਵਾਰ ਕੋਲ ਉਸ ਦਾ ਕੋਈ ਪਛਾਣ ਪੱਤਰ ਨਹੀਂ ਹੈ।
ਦਰਅਸਲ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਜਸਵਿੰਦਰ ਸਿੰਘ ਭੱਲਾ ਦੇ ਮਾਤਾ ਜੀ ਘਰ ਵਿੱਚ ਇੱਕਲੇੇ ਸਨ, ਉਨ੍ਹਾਂ ਦੀ ਮਾਤਾ ਮੁਤਾਬਿਕ ਜਸਵਿੰਦਰ ਸਿੰਘ ਭੱਲਾ ਸ਼ੂਟਿੰਗ ਕਰਨ ਦੇ ਲਈ ਬਾਹਰ ਗਏ ਹੋਏ ਹਨ ਅਤੇ ਜਸਵਿੰਦਰ ਸਿੰਘ ਭੱਲਾ ਦੀ ਪਤਨੀ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਈ ਹੋਈ ਸੀ, ਜਾਣਕਾਰੀ ਮੁਤਾਬਿਕ ਵਾਰਦਾਤ ਸਮੇਂ ਬਜ਼ੁਰਗ ਮਾਂ ਤੋਂ ਇਲਾਵਾ ਘਰ ਵਿੱਚ ਕੋਈ ਮੌਜੂਦ ਨਹੀਂ ਸੀ।
ਇਹ ਵੀ ਪੜੋ:ਦੁਪਹਿਰ 2 ਵਜੇ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ