Shiromani Akali Dal raised questions: ਗੜ੍ਹਸ਼ੰਕਰ 'ਚ ਖੁੱਲ ਰਹੇ ਮੁਹੱਲਾ ਕਲੀਨਿਕਾਂ ਨੂੰ ਲੈਕੇ ਅਕਾਲੀ ਆਗੂ ਨੇ ਚੁੱਕੇ ਸਵਾਲ ਗੜ੍ਹਸ਼ੰਕਰ:ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀ ਤਰਜ 'ਤੇ ਪੰਜਾਬ 'ਚ ਬਣਾਏ ਜਾ ਰਹੇ ਮੁਹੱਲਾ ਕਲੀਨਿਕ ਲਗਾਤਾਰ ਚਰਚਾ ਵਿਚ ਬਣੇ ਹੋਏ ਹਨ। ਇਸ ਦੇ ਨਾਲ ਹੀ ਇਹਨਾਂ ਮੁਹੱਲਾ ਕਲੀਨਿਕਾਂ ਦਾ ਵਿਰੋਧ ਵੀ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੀ ਸਰਕਾਰ ਵਲੋਂ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਵਿਦਿਆਵਤੀ ਦੇ ਨਾਂ 'ਤੇ ਪਿੰਡ ਮੋਰਾਂਵਾਲੀ ਵਿੱਖੇ 10 ਬੈੱਡ ਦਾ ਹਸਪਤਾਲ ਬਣਾਇਆ ਸੀ।
ਸ਼ਹੀਦ ਭਗਤ ਜੀ ਦੀ ਮਾਤਾ ਦਾ ਬੋਰਡ ਉਤਾਰਕੇ ਆਪਣੀ ਫੋਟੋ:ਜਿਸਦੀ ਲਿਪਾਪੋਤੀ ਕਰਕੇ ਸ਼ਹੀਦ ਭਗਤ ਸਿੰਘ ਜੀ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਹੀਦ ਭਗਤ ਜੀ ਦੀ ਮਾਤਾ ਦਾ ਬੋਰਡ ਉਤਾਰਕੇ ਆਪਣੀ ਫੋਟੋ ਲਗਾਕੇ ਮੁਹੱਲਾ ਕਲੀਨਿਕ ਬਣਾ ਦਿੱਤਾ ਹੈ। ਅਜਿਹੇ ਇਲਜ਼ਾਮ ਲਗਾਏ ਗਏ ਹੈਂ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੁਲੇਵਾਲ ਨੇ। ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਸਰਕਾਰ ਨੂੰ ਸਵਾਲ ਦੇ ਘੇਰੇ 'ਚ ਲਿਆ ਅਤੇ ਕਿਹਾ ਕਿ, ਗੜ੍ਹਸ਼ੰਕਰ ਇਲਾਕੇ ਦੇ ਵਿੱਚ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਚੱਲ ਰਹੇ ਹਸਪਤਾਲਾਂ ਜਾ ਪੀ. ਐਚ. ਸੀ ਸੈਂਟਰਾਂ ਤੇ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਦੀ ਵਜਾਏ ਸਿਰਫ਼ ਇੱਕ ਬਾਲਟੀ ਰੰਗ ਦੇ ਨਾਲ ਲੀਪਾਪੋਤੀ ਕਰਕੇ 25 ਲੱਖ ਰੁਪਏ ਦੀ ਲਾਗਤ ਨਾਲ ਬਣਾਉਣ ਦਾ ਦਾਅਵਾ ਕਰ ਰਹੀ ਹੈ। AAPਵੀ ਆਈ ਪੀ ਕਲੱਚਰ ਨੂੰ ਬੜਾਵਾ ਦੇ ਰਹੀ ਹੈ।
ਇਹ ਵੀ ਪੜ੍ਹੋ :Theft in Bathinda showroom: ਬਠਿੰਡਾ ਦੇ ਸ਼ੋਅਰੂਮ ਵਿੱਚ ਤਿੰਨ ਦਿਨਾਂ 'ਚ ਦੋ ਵਾਰ ਚੋਰੀ, ਧਰਨੇ 'ਤੇ ਬੈਠੇ ਦੁਕਾਨਦਾਰ
ਕਿਸਾਨ ਅੱਜ ਘਾਟਾ ਖਾ ਰਿਹਾ ਹੈ: ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਕਿ ਸਰਕਾਰ ਵਲੋਂ ਖੇਤੀਬਾੜੀ ਟਿਊਬੈਲ ਤੇ ਮੀਟਰ ਲਗਾਉਣ ਦੀ ਵਜਾਏ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਘਾਟਾ ਖਾ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਟਿਊਬੇਲਾਂ ਦੇ ਬਿੱਲ ਮਾਫ਼ ਕੀਤੇ ਸਨ।
ਲੰਮੇਂ ਸਮੇਂ ਤੋਂ ਮਿਨੀ ਪ੍ਰਾਇਮਰੀ ਸਿਹਤ ਕੇਂਦਰ ਚੱਲ ਰਿਹਾ: ਦੱਸ ਦਈਏ ਕਿ 15 ਅਗਸਤ ਨੂੰ ਪਹਿਲੇ ਪੜਾਅ ਦੌਰਾਨ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਿਆ ਗਿਆ ਸੀ। ਸ਼ਹਿਰ ਵਿੱਚ ਪਹਿਲਾਂ ਹੀ ਤੀਹ ਬਿਸਤਰਿਆਂ ਵਾਲਾ ਕਮਿਊਨਿਟੀ ਹੈਲਥ ਸੈਂਟਰ ਮੌਜੂਦ ਹੈ। ਦਿਲਚਸਪ ਗੱਲ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਮਿਨੀ ਪ੍ਰਾਇਮਰੀ ਸਿਹਤ ਕੇਂਦਰ ਚੱਲ ਰਿਹਾ ਹੈ। ਇਸੇ ਮਿਨੀ ਪੀਐਚਸੀ ਵਿੱਚ ਆਮ ਆਦਮੀ ਪਾਰਟੀ ਕਲੀਨਿਕ ਖੋਲ੍ਹਿਆ ਗਿਆ ਹੈ। ਇੱਥੇ ਪਿੰਡ ਬਲਸੂਆਂ ਦੀ ਪੇਂਡੂ ਡਿਸਪੈਂਸਰੀ ਤੋਂ ਡਾਕਟਰ ਤੇ ਹੋਰਨਾਂ ਸਿਹਤ ਕੇਂਦਰਾਂ ਵਿੱਚੋਂ ਬਾਕੀ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਤਰ੍ਹਾਂ ਪਿੰਡ ਖੇੜੀ ਗੁਰਨਾ ਦੀ ਪਹਿਲਾਂ ਮੌਜੂਦ ਪੇਂਡੂ ਡਿਸਪੈਂਸਰੀ ਦੇ ਮੈਡੀਕਲ ਅਫ਼ਸਰ ਨੂੰ ਇੱਥੇ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ।