ਪੰਜਾਬ

punjab

ETV Bharat / state

corona virus :ਮੁਹਾਲੀ ‘ਚ ਦੁਖਾਨਾਂ ਖੋਲਣ ਲਈ ਔਡ ਈਵਨ ਫਾਰਮੂਲਾ ਖਤਮ - ਦੁਕਾਨਾਂ

ਲੰਬੇ ਸਮੇਂ ਤੋਂ ਮੁਹਾਲੀ ਚ ਚੱਲ ਰਿਹਾ ਔਡ ਈਵਨ ਫਾਰਮੂਲਾ(Odd Even Formula) ਹੁਣ ਖ਼ਤਮ ਹੋ ਚੁੱਕਿਆ ਹੈ ਹੁਣ ਮੁਹਾਲੀ(mohali) ਵਿੱਚ ਦੁਕਾਨਾਂ(shops) ਪੰਜ ਦਿਨ ਰੋਜ਼ਾਨਾ ਖੁੱਲ੍ਹੀਆਂ ਰਹਿਣਗੀਆਂ ਤੇ ਕੋਈ ਈਵਨ ਤੇ ਓਡ ਫਾਰਮੂਲਾ ਅਡਾਪਟ ਨਹੀਂ ਕੀਤਾ ਜਾਏਗਾ ਤੇ ਬਾਕੀ ਦੋ ਦਿਨ ਲੌਕਡਾਊਨ(lockdown) ਰਹੇਗਾ।

ਮੁਹਾਲੀ ‘ਚ ਹੁਣ ਔਡ ਈਵਨ ਫਾਰਮੂਲਾ ਖਤਮ
ਮੁਹਾਲੀ ‘ਚ ਹੁਣ ਔਡ ਈਵਨ ਫਾਰਮੂਲਾ ਖਤਮ

By

Published : Jun 1, 2021, 10:33 PM IST

ਮੁਹਾਲੀ:ਅੱਜ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਵਿਨੀਤ ਵਰਮਾ ਨੇ ਜਾਣਕਾਰੀ ਦਿੱਤੀ ਕਿ ਵਪਾਰੀਆਂ ਨੂੰ ਦੁਕਾਨਾਂ ਬੰਦ ਹੋਣ ਕਰਕੇ ਤੇ ਖਾਸ ਕਰਕੇ ਈਡਨ ਤੇ ਓਡ ਫਾਰਮੂਲੇ ਕਰਕੇ ਕਾਫੀ ਪਰੇਸ਼ਾਨੀ ਆ ਰਹੀ ਸੀ ਇਸ ਕਰਕੇ ਉਨ੍ਹਾਂ ਨੇ ਮੁਹਾਲੀ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਤੇ ਇਸ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅੱਜ ਤੋਂ ਬਾਅਦ ਮੁਹਾਲੀ ਚ ਈਵਨ ਤੇ ਓਡ ਫਾਰਮੂਲਾ ਲਾਗੂ ਨਹੀਂ ਹੋਵੇਗਾ ਤੇ 5 ਪੰਜ ਦਿਨ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ।

corona virus news:ਮੁਹਾਲੀ ‘ਚ ਹੁਣ ਔਡ ਈਵਨ ਫਾਰਮੂਲਾ ਖਤਮ

ਉਨ੍ਹਾਂ ਕਿਹਾ ਕਿ ਇਹ ਜਿਹੜੀ ਮੰਗ ਸੀ ਵਪਾਰੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਤੇ ਅੱਜ ਉਨ੍ਹਾਂ ਦੀ ਦੇਖਰੇਖ ਵਿੱਚ ਇਹ ਫਾਰਮੂਲਾ ਜਿਹੜੇ ਪ੍ਰਸ਼ਾਸਨ ਨੇ ਵਾਪਿਸ ਲਿਆ ਜਿਸ ਦੇ ਚਲਦੇ ਵਪਾਰੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਤੇ ਵਪਾਰੀ ਵਰਗ ਵੀ ਹੁਣ ਆਪਣਾ ਕੰਮਕਾਜ ਕਰ ਸਕਣਗੇ।

ਇਸ ਰਾਹਤ ਦੌਰਾਨ ਪ੍ਰਸ਼ਾਸਨ ਦੇ ਵਲੋਂ ਲੋਕਾਂ ਨੂੰ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।ਜਿਕਰਯੋਗ ਹੈ ਕਿ ਜੋ ਵੀ ਹਦਾਇਤਾਂ ਦੀ ਉਲੰਘਣਾ ਕਰ ਰਿਹਾ ਪ੍ਰਸ਼ਾਸਨ ਦੇ ਵਲੋਂ ਉਸ ਖਿਲਾਫ ਸਖਤ ਕਾਰਾਵਾਈ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਪ੍ਰਸ਼ਾਸਨ ਦੇ ਵਲੋਂ ਜੋ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਕੋਰੋਨਾ ਦੇ ਮਾਮਲਿਆਂ ਨੂੰ ਵੇਖਦਿਆਂ ਹੀ ਅਜਿਹਾ ਫੈਸਲਾ ਲਿਆ ਗਿਆ ਹੈ।

ਇਹ ਵੀ ਪੜੋ:Punjab Election 2022: ਪੰਜਾਬ ਸਣੇ 5 ਰਾਜਾਂ 'ਚ ਤੈਅ ਸਮੇਂ ਹੋਣਗੀਆਂ ਚੋਣਾਂ: CEC

ABOUT THE AUTHOR

...view details