ਪੰਜਾਬ

punjab

ETV Bharat / state

ਪਹਿਲੇ ਦਿਨ ਸਕੂਲ ਖੁੱਲ੍ਹਣ 'ਤੇ 50 ਫ਼ੀਸਦੀ ਤੋਂ ਵੀ ਘੱਟ ਰਹੀ ਬੱਚਿਆਂ ਦੀ ਗਿਣਤੀ

ਪੰਜਵੀਂ ਜਮਾਤ ਤੱਕ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਪੰਜਵੀਂ ਤੱਕ ਕੁੱਲ 239 ਬੱਚੇ ਹਨ ਜਿਨ੍ਹਾਂ ਵਿੱਚੋਂ 44 ਬੱਚੇ ਪੰਜਵੀਂ ਜਮਾਤ ਤੱਕ ਹਨ ਤੇ ਉਨ੍ਹਾਂ ਵਿੱਚੋਂ ਵੀ 19 ਦੇ ਕਰੀਬ ਬੱਚੇ ਹੀ ਸਕੂਲ ਵਿੱਚ ਪਹੁੰਚੇ ਹਨ

ਤਸਵੀਰ
ਤਸਵੀਰ

By

Published : Jan 7, 2021, 7:05 PM IST

ਮੁਹਾਲੀ: ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਮਗਰੋਂ ਸੂਬੇ ਭਰ ਵਿੱਚ ਸਕੂਲ ਖੋਲ੍ਹ ਦਿੱਤੇ ਗਏ ਹਨ। ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਬੱਚੇ ਵੀ ਸਕੂਲ 'ਚ ਪਹੁੰਚਣਾ ਸ਼ੁਰੂ ਹੋ ਗਏ ਹਨ। ਇਸੇ ਦੇ ਚੱਲਦਿਆਂ ਈਟੀਵੀ ਭਾਰਤ ਦੀ ਟੀਮ ਨੇ ਮੁਹਾਲੀ ਸਥਿਤ ਫੇਜ਼-9 ਵਿਖੇ ਐਲੀਮੈਂਟਰੀ ਸਕੂਲ ਪਹੁੰਚੀ ਜਿੱਥੇ ਬੱਚੇ ਬੱਚਿਆਂ ਦੀ ਗਿਣਤੀ ਆਮ ਨਾਲੋਂ ਘੱਟ ਦਿਖਾਈ ਦਿੱਤੀ।

ਪਹਿਲੇ ਦਿਨ ਸਕੂਲ ਖੁੱਲ੍ਹਣ 'ਤੇ 50 ਫ਼ੀਸਦੀ ਤੋਂ ਵੀ ਘੱਟ ਰਹੀ ਬੱਚਿਆਂ ਦੀ ਗਿਣਤੀ

ਬੱਚੇ ਘੱਟ ਤਾਂ ਜ਼ਰੂਰ ਸਨ ਪਰ ਜਿਹੜੇ ਵੀ ਵਿਦਿਆਰਥੀ ਸਕੂਲ ਵਿੱਚ ਪਹੁੰਚੇ ਕਾਫ਼ੀ ਖ਼ੁਸ਼ ਨਜ਼ਰ ਦਿਖਾਈ ਦੇ ਰਹੇ ਸਨ। ਇਸ ਮੌਕੇ 5ਵੀਂ ਜਮਾਤ ਦੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਆਨਲਾਈਨ ਪੜ੍ਹਾਈ ਵੀ ਚੰਗੀ ਹੁੰਦੀ ਸੀ ਪਰ ਸਕੂਲ ਵਿੱਚ ਆ ਕੇ ਹੋਰ ਵੀ ਵਧੀਆ ਪੜ੍ਹਾਈ ਹੋਵੇਗੀ ਤੇ ਜਲਦ ਹੀ ਬਾਕੀ ਸਾਥੀ ਵੀ ਸਕੂਲ ਪਹੁੰਚਣਗੇ।

ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੀ ਈਟੀਟੀ ਅਧਿਆਪਕਾ ਜੋਤੀ ਮੁਤਾਬਕ ਬੱਚਿਆਂ ਨੂੰ ਫਿਜ਼ੀਕਲੀ ਤੇ ਆਨਲਾਈਨ ਪੜ੍ਹਾਉਣ ਵਿੱਚ ਕੋਈ ਮੁਸ਼ਕਲ ਨਹੀਂ ਆ ਰਹੀ ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬੱਚੇ ਮਾਸਕ ਲਗਾ ਕੇ ਸਕੂਲ ਪਹੁੰਚ ਰਹੇ ਹਨ ਤੇ ਸੈਨੇਟਾਈਜ਼ਰ ਸਣੇ ਤਮਾਮ ਵਿਵਸਥਾ ਕੀਤੀਆਂ ਗਈਆਂ ਹਨ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ।

ਇਸ ਦੌਰਾਨ ਸਕੂਲ ਦੇ ਪੰਜਵੀਂ ਜਮਾਤ ਤੱਕ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਪੰਜਵੀਂ ਤੱਕ ਕੁੱਲ 239 ਬੱਚੇ ਹਨ ਜਿਨ੍ਹਾਂ ਵਿੱਚੋਂ 44 ਬੱਚੇ ਪੰਜਵੀਂ ਜਮਾਤ ਦੇ ਹੀ ਹਨ ਤੇ ਉਨ੍ਹਾਂ ਵਿੱਚੋਂ ਵੀ ਵੀਹ ਦੇ ਕਰੀਬ ਬੱਚੇ ਸਕੂਲ ਵਿੱਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਕਲਾਸਾਂ ਲਈ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਤੇ ਕੋਰੋਨਾ ਮਹਾਂਮਾਰੀ ਦੀਆਂ ਹਦਾਇਤਾਂ ਦਾ ਪਾਲਣ ਪਾਲਣ ਕੀਤਾ ਜਾ ਰਿਹਾ ਹੈ।

ABOUT THE AUTHOR

...view details