ਮੋਹਾਲੀ: ਪੰਡੋਰੀ ਬੰਬ ਮਾਮਲੇ ਦੇ ਵਿੱਚ ਮੋਹਾਲੀ ਸਥਿਤ ਐਨਆਈਏ(ਕੌਮੀ ਜਾਂਚ ਏਜੰਸੀ) ਦੀ ਸਪੈਸ਼ਲ ਅਦਾਲਤ ਨੇ ਸੁਣਵਾਈ ਕਰਦੇ ਹੋਏ ਜੇਲ੍ਹ ਅਥਾਰਟੀ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਮੁਲਜ਼ਮ (ਮਲਕੀਤ ਸਿੰਘ) ਦੀ ਮੈਡੀਕਲ ਰਿਪੋਰਟ ਛੇਤੀ ਤੋਂ ਛੇਤੀ ਅਦਾਲਤ ਦੇ ਵਿੱਚ ਪੇਸ਼ ਕਰਨ।
ਜਾਣਕਾਰੀ ਲਈ ਦੱਸ ਦਈਏ ਕਿ ਤਰਨ ਤਾਰਨ ਦੇ ਨੇੜਲੇ ਪਿੰਡ ਪੰਡੋਰੀ ਦੇ ਵਿੱਚ ਹੋਏ ਬੰਬ ਧਮਾਕੇ ਮਾਮਲੇ ਦੇ ਵਿੱਚ ਮੋਹਾਲੀ ਸਥਿਤ ਐੱਨਆਈਏ ਦੀ ਸਪੈਸ਼ਲ ਅਦਾਲਤ ਦੇ ਵਿੱਚ ਸਾਰੇ ਮੁਲਜ਼ਮਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ ਜਿੱਥੇ ਬਚਾਓ ਪੱਖ ਦੇ ਵਕੀਲ ਵੱਲੋਂ ਮੁੱਦਾ ਚੁੱਕਿਆ ਗਿਆ ਕਿ ਜੇਲ ਅਥਾਰਟੀ ਮੁਲਜ਼ਮ ਮਲਕੀਤ ਸਿੰਘ ਦਾ ਇਲਾਜ ਸਹੀ ਢੰਗ ਨਾਲ ਨਹੀਂ ਕਰਵਾ ਰਹੀ, ਮੁਲਜ਼ਮ ਦੇ ਦਿਲ ਦਾ ਆਪਰੇਸ਼ਨ ਹੋਣਾ ਹੈ ਜੋ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਨੇ ਕਹਿ ਦਿੱਤਾ ਕਿ ਉਹ ਸਿਰਫ਼ ਪੀਜੀਆਈ ਚੰਡੀਗੜ੍ਹ ਤੋਂ ਹੀ ਸੰਭਵ ਹੈ ਸਾਡੇ ਕੋਲ ਇਸ ਦਾ ਇਲਾਜ ਨਹੀਂ ਹੈ ਪਰ ਫਿਰ ਵੀ ਜੇਲ੍ਹ ਅਥਾਰਟੀ ਉਸ ਨੂੰ ਪੀਜੀਆਈ ਲੈ ਕੇ ਤਾਂ ਜਾਂਦੀ ਹੈ ਪਰ ਸਿਰਫ ਚੈੱਕ ਅੱਪ ਕਰਵਾ ਕੇ ਵਾਪਸ ਲਿਆਉਂਦੀ ਹੈ ਉੱਥੇ ਉਸ ਦਾ ਆਪ੍ਰੇਸ਼ਨ ਨਹੀਂ ਕਰਵਾ ਰਹੀ।