ਪੰਜਾਬ

punjab

ETV Bharat / state

ਡੀਡੀ ਪੰਜਾਬੀ ਤੇ ਬੱਚਿਆਂ ਨੇ ਲਾਈ ਕਲਾਸਾ, ਸਰਕਾਰ ਦਾ ਧੰਨਵਾਦ - ਡੀ ਡੀ ਪੰਜਾਬੀ ਚੈਨੱਲ ’ਤੇ

ਕੋਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਦੀ ਪੜਾਈ ’ਤੇ ਕੋਈ ਅਸਰ ਨਾ ਪਵੇ ਇਸ ਗੱਲ ਦਾ ਖਿਆਲ ਰੱਖਦਿਆਂ ਪੰਜਾਬ ਦੇ ਸਿਖਿਆ ਮੰਤਰੀ ਵਲੋਂ ਡੀ ਡੀ ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਆਨ-ਲਾਈਨ ਕਲਾਸਾਂ ਲਗਾ ਰਹੇ ਬੱਚੇ
ਆਨ-ਲਾਈਨ ਕਲਾਸਾਂ ਲਗਾ ਰਹੇ ਬੱਚੇ

By

Published : May 5, 2021, 10:34 PM IST

ਚੰਡੀਗੜ੍ਹ: ਕੋਰੋਨਾ ਮਹਾਮਾਰੀ ਦੇ ਚਲਦਿਆਂ ਸਕੂਲ ਵੀ ਬੰਦ ਪਏ ਹਨ, ਇਸ ਦੌਰਾਨ ਬੱਚਿਆਂ ਦੀ ਪੜਾਈ ਤੇ ਕੋਈ ਅਸਰ ਨਾ ਪਵੇ ਇਸ ਚੀਜ਼ ਦਾ ਖਿਆਲ ਰੱਖਦਿਆਂ ਪੰਜਾਬ ਦੇ ਸਿਖਿਆ ਮੰਤਰੀ ਵਲੋਂ ਡੀ ਡੀ ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਲਗਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਬੱਚਿਆ ਨੇ ਟੀਵੀ ਦੇ ਜਰੀਏ ਆਪਣੀਆਂ ਕਲਾਸਾਂ ਲਾਈਆ । ਮੋਹਾਲੀ ਦੇ ਰਹਿਣ ਵਾਲੇ ਮੇਹੁਲ ਨੇ ਦੱਸਿਆ ਕਿ ਸਾਡੀ ਕਲਾਸ ਦੇ ਸਮੇਂ ਬਾਰੇ ਅਧਿਆਪਕਾ ਨੇ ਦੱਸ ਦਿੱਤਾ ਸੀ ਅਤੇ ਉਸ ਮੁਤਾਬਿਕ ਹੀ ਅਸੀਂ ਟੀਵੀ ਦੇ ਜ਼ਰੀਏ ਆਪਣੀ ਕਲਾਸ ਲਗਾਈ ਹੈ ।

ਆਨ-ਲਾਈਨ ਕਲਾਸਾਂ ਲਗਾ ਰਹੇ ਬੱਚੇ
ਉਥੇ ਹੀ ਸਰਕਾਰ ਦੇ ਇਸ ਉਪਰਾਲੇ ਦਾ ਬੱਚਿਆਂ ਦੇ ਮਾਪਿਆਂ ਵਲੋਂ ਵੀ ਸਵਾਗਤ ਕੀਤਾ ਗਿਆ,ਇਸ ਸਬੰਧੀ ਉਨ੍ਹਾਂ ਕਿਹਾ ਕਿ ਇਸ ਵੇਲੇ ਟਿਊਸ਼ਨ ਵੀ ਬੰਦ ਹੋ ਗਈਆਂ ਹਨ ਅਤੇ ਸਕੂਲ ਵੀ, ਕੋਰੋਨਾ ਮਹਾਮਾਰੀ ਦੌਰਾਨ ਬੱਚੇ ਘਰ ਬੈਠਕੇ ਪੜਾਈ ਕਰ ਸਕਣ ਇਸ ਤੋਂ ਚੰਗਾ ਉਪਰਾਲਾ ਹੋਰ ਕੁਝ ਨਹੀਂ ਹੋ ਸਕਦਾ । ਇੱਥੇ ਇਹ ਦੱਸ ਦਈਏ ਕਿ ਸਰਕਾਰ ਵਲੋਂ ਪਹਿਲੀ ਜਮਾਤ ਤੋਂ ਪੰਜਵੀ ਜਮਾਤ ਤੱਕ ਦੇ ਵਿਦਿਆਰਥੀਆ ਲਈ ਟੀਵੀ ਕਲਾਸਾਂ ਦਾ ਸਮਾਂ ਸਵੇਰੇ 9 ਤੋਂ 10:40 ਵਜੇ ਤਕ ਦਾ ਰੱਖਿਆ ਗਿਆ ਹੈ।

ਇਸੇ ਤਰ੍ਹਾਂ ਛੇਵੀ ਜਮਾਤ ਤੋਂ ਬਾਰ੍ਹਵੀ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਟੀਵੀ ਕਲਾਸਾਂ ਦਾ ਸਮਾਂ 10:40 ਤੋਂ ਸ਼ਾਮ 4 ਵਜੇ ਤਕ ਦਾ ਰੱਖਿਆ ਗਿਆ ਹੈ। ਇਹ ਜਮਾਤਾਂ ਦਾ ਸ਼ਡਿਊਲ ਵਿਦਿਆਰਥੀਆਂ ਕੋਲ ਇਕ ਦਿਨ ਪਹਿਲਾਂ ਹੀ ਸਕੂਲ ਦੇ ਸਬੰਧਿਤ ਅਧਿਆਪਕਾਂ ਰਾਹੀਂ ਪੁੱਜਦਾ ਕੀਤਾ ਜਾ ਰਿਹਾ ਹੈ।

ABOUT THE AUTHOR

...view details