ਮੁਹਾਲੀ: ਸ਼ਹਿਰ ਬਨੂੜ ਦੇ ਸ਼ਮਸ਼ਾਨਘਾਟ 'ਚ ਰਿਸ਼ਤੇਦਾਰਾਂ ਦੀਆਂ 7 ਲਾਸ਼ਾਂ ਨੂੰ ਇਕੱਠਿਆਂ ਅਗਨੀ ਦਿੱਤੀ ਗਈ, ਅਗਨੀ ਦੇਣ ਸਮੇਂ ਹਰ ਅੱਖ ਨਮ ਹੋਈ, ਅੱਜ ਜ਼ਿਲ੍ਹਾ ਮੋਹਾਲੀ ਦੇ ਬਨੂੜ 'ਚ ਇੱਕੋ ਸਮੇਂ 7 ਚਿਖਾਵਾਂ ਨੂੰ ਇਕੱਠਿਆਂ ਅਗਨੀ ਦਿੱਤੀ ਗਈ, ਜਿਨ੍ਹਾਂ 'ਚੋਂ ਚਾਰ ਨੌਜਵਾਨ ਇਕੋ ਹੀ ਪਰਿਵਾਰ ਨਾਲ ਸਬੰਧਤ ਸਨ।
ਬਨੂੜ ਚ ਨੌਜਵਾਨਾਂ ਦਾ ਕੀਤਾ ਅੰਤਿਮ ਸਸਕਾਰ ਦੱਸ ਦਈਏ ਕਿ ਕੱਲ੍ਹ ਇਹ 11 ਨੌਜਵਾਨ ਜੋ ਆਪਸ 'ਚ ਰਿਸ਼ਤੇਦਾਰ ਸਨ। ਨੈਣਾ ਦੇਵੀ ਮਾਤਾ ਦੇ ਦਰਸ਼ਨਾਂ ਲਈ ਬਨੂੜ ਸ਼ਹਿਰ ਤੋਂ ਗਏ ਸਨ ਪਰ ਇਹ ਨੈਣਾ ਦੇਵੀ ਨਹੀਂ ਪਹੁੰਚੇ ਅਤੇ ਦੂਜੇ ਪਾਸੇ ਬਾਬਾ ਬਾਲਕ ਨਾਥ ਦੇ ਮੰਦਰ ਦੇ ਦਰਸ਼ਨਾਂ ਲਈ ਗੋਵਿੰਦ ਸਾਗਰ ਚਲੇ ਗਏ। ਇਨ੍ਹਾਂ 'ਚੋਂ ਇਕ 17 ਸਾਲ ਦੇ ਲੜਕੇ ਨੇ ਨਹਾਉਣ ਲਈ ਝੀਲ 'ਚ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਬਾਕੀ 10 ਲੜਕੀਆਂ ਨੇ ਉਸ ਨੂੰ ਬਚਾਉਣ ਲਈ ਝੀਲ 'ਚ ਛਾਲ ਮਾਰ ਦਿੱਤੀ।
ਇਸ ਦੌਰਾਨ 11 ਲੋਕਾਂ ਨੇ ਡੈਮ 'ਚ ਛਾਲ ਮਾਰ ਦਿੱਤੀ ਅਤੇ ਇਨ੍ਹਾਂ 'ਚੋਂ 7 ਲੋਕ ਡੁੱਬ ਗਏ ਜਦੋਂ 4 ਲੋਕ ਉਥੋਂ ਨਿਕਲਣ 'ਚ ਸਫਲ ਰਹੇ। ਕੁਝ ਸਮੇਂ ਬਾਅਦ,ਗੋਤਾਖੋਰਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਡੁੱਬਣ ਵਾਲੇ 7 ਲੋਕਾਂ ਨੂੰ ਬਚਾਇਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਫੋਨ 'ਤੇ ਦੱਸਿਆ ਗਿਆ ਸੀ ਕਿ ਤੁਹਾਡੇ ਬੱਚੇ ਡੁੱਬ ਰਹੇ ਹਨ,ਅਸੀਂ ਉਨ੍ਹਾਂ ਨੂੰ ਬਚਾ ਲਿਆ ਪਰ ਸ਼ਾਮ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ। ਬਨੂੜ 'ਚ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ ਕਿ 7 ਰਿਸ਼ਤੇਦਾਰਾਂ ਦੀਆਂ ਚਿਖਾਵਾਂ ਨੂੰ ਇਕੱਠੀਆਂ ਅੱਗ ਦਿੱਤੀ ਗਈ ਹੋਵੇ। ਇਸ ਸਮੇਂ ਇਲਾਕੇ ਦਾ ਮਾਹੌਲ ਬਹੁਤ ਗਮਗੀਨ ਹੈ। ਸਾਰੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਦਾ ਬੁਰਾ ਹਾਲ ਹੈ।
ਇਹ ਵੀ ਪੜ੍ਹੋ:-ਸਰਾਵਾਂ ’ਤੇ ਲਗਾਏ ਜੀਐੱਸਟੀ ਨੂੰ ਤੁਰੰਤ ਵਾਪਸ ਲਵੇ ਕੇਂਦਰ ਸਰਕਾਰ- ਐਸਜੀਪੀਸੀ