ਮੋਹਾਲੀ: ਬਲੌਂਗੀ (Balongy) ਵਿੱਚ ਸਥਿਤ ਬਾਲ ਗੋਪਾਲ ਗਊਸ਼ਾਲਾ (Bal Gopal Gaushala) ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਜਦੋਂ ਅੱਜ ਬਾਲ ਗੋਪਾਲ ਗਊਸ਼ਾਲਾ ਜ਼ਮੀਨ ਮਾਮਲੇ ਦੇ ਹੜੱਪਣ ਦੇ ਮਾਮਲੇ ਵਿੱਚ ਸਾਬਕਾ ਸਰਪੰਚ ਕੇਸਰ ਸਿੰਘ ਵੱਲੋਂ ਵਿਰੋਧੀ ਪਾਰਟੀ 'ਤੇ ਉਨ੍ਹਾਂ ਨੂੰ ਜ਼ਬਰਦਸਤੀ ਸ਼ਰਾਬ ਪਿਆਉਣ ਅਤੇ ਕੁੱਟ ਮਾਰ ਕਰਨ ਦੇ ਦੋਸ਼ ਲਗਾਏ ਗਏ। ਇਸ ਮਾਮਲੇ ਵਿੱਚ ਲੋਕਾਂ ਨੇ ਗੁੱਸੇ 'ਚ ਆ ਕੇ ਪੁਲਸ ਥਾਣੇ ਦਾ ਘਿਰਾਓ ਕੀਤਾ ਗਿਆ। ਪੁਲੀਸ ਵੱਲੋਂ ਮਾਰ ਕੁਟਾਈ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣੇ ਦਾ ਘਿਰਾਓ ਕਰਨ ਵਾਲੇ ਅਕਾਲੀ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਿਹਤ ਮੰਤਰੀ (Health Minister) ਬਲਬੀਰ ਸਿੰਘ ਸਿੱਧੂ ਕਰੋੜਾਂ ਦੀ ਜ਼ਮੀਨ ਨੂੰ ਹੜੱਪਣਾ ਚਾਹੁੰਦੇ ਹਨ। ਜਿਸ ਮਾਮਲੇ ਲੈ ਕੇ ਬਲੌਂਗੀ ਦੇ ਸਾਬਕਾ ਸਰਪੰਚ ਕੇਸਰ ਸਿੰਘ ਲੜਾਈ ਲੜ ਰਹੇ ਹਨ। ਇਸ ਕਰਕੇ ਕੇਸ ਵਾਪਸ ਲੈਣ ਉਨ੍ਹਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ।
ਇਸ ਦੌਰਾਨ ਪੁਲੀਸ ਦੇ ਉੱਚ ਅਧਿਕਾਰੀ ਬਲੌਂਗੀ ਥਾਣੇ ਵਿੱਚ ਪਹੁੰਚੇ ਤੇ ਉਨ੍ਹਾਂ ਨੇ ਸਾਰਾ ਮਾਮਲਾ ਸ਼ਾਂਤ ਕਰਾਇਆ ਹਾਲਾਂਕਿ ਪੁਲਿਸ ਦੇ ਮੁਤਾਬਿਕ ਕੇਸਰ ਸਿੰਘ ਤੇ ਦੂਜੀ ਪਾਰਟੀ ਦੇ ਖ਼ਿਲਾਫ਼ ਲੜਾਈ ਝਗੜੇ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਨੂੰ ਕੱਲ੍ਹ ਮੁਹਾਲੀ ਦੇ ਐਸਡੀਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਫਿਰ ਗਰਮਾਇਆ ਬਲੌਂਗੀ ਗਊਸ਼ਾਲਾ ਮਾਮਲਾ ਇਸ ਦੌਰਾਨ ਮੋਹਾਲੀ ਬਲੌਂਗੀ ਪੁਲੀਸ ਸਟੇਸ਼ਨ ਪਹੁੰਚੇ ਡੀ ਐੱਸ ਪੀ ਦਾ ਕਹਿਣਾ ਹੈ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਬਲੌਂਗੀ ਦੇ ਥਾਣਾ ਪ੍ਰਭਾਰੀ ਮੌਕੇ 'ਤੇ ਪਹੁੰਚ ਗਏ ਸੀ ਤੇ ਸਾਬਕਾ ਸਰਪੰਚ ਕੇਸਰ ਸਿੰਘ ਨੂੰ ਸ਼ਰਾਬ ਦੇ ਨਸ਼ੇ ਵਿਚ ਹੋਣ ਕਰਕੇ ਖਰੜ ਲਿਜਾਇਆ ਗਿਆ ਤੇ ਮੈਡੀਕਲ ਕਰਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਦਕਿ ਦੂਜੇ ਪਾਸੇ ਸਾਬਕਾ ਸਰਪੰਚ ਬਲੌਂਗੀ ਕੇਸਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਿਜਾਇਆ ਗਿਆ ਤਾਂ ਉਨ੍ਹਾਂ ਦੇ ਮੂੰਹ ਵਿਚ ਸ਼ਰਾਬ ਜ਼ਬਰਦਸਤੀ ਪਿਲਾਈ ਗਈ ਤੇ ਮਾਰ ਕੁਟਾਈ ਵੀ ਕੀਤੀ ਗਈ ਹੈ। ਕੇਸਰ ਸਿੰਘ ਨੇ ਕਿਹਾ ਕਿ ਬਲੌਂਗੀ ਪੁਲਿਸ ਵੱਲੋਂ ਉਸ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਸਗੋਂ ਪੁਲੀਸ ਦੇ ਆਉਣ ਨਾਲ ਉਨ੍ਹਾਂ ਦਾ ਬਚਾਅ ਹੋਇਆ।
ਇਸ ਦੌਰਾਨ ਬਲੌਂਗੀ ਥਾਣੇ ਵਿਚ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਨੇ ਕਿਹਾ ਕਿ ਕੇਸਰ ਸਿੰਘ ਵੱਲੋਂ ਬਲੌਂਗੀ ਦੀ ਕਰੋੜਾਂ ਰੁਪਏ ਦੀ ਜ਼ਮੀਨ ਜੋ ਕਿ ਇੱਥੇ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਹੜੱਪੀ ਜਾ ਰਹੀ ਹੈ ਉਸ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਕੇਸ ਪਾਇਆ ਗਿਆ ਹੈ ਤੇ ਵਿਰੋਧੀ ਪਾਰਟੀ ਉਨ੍ਹਾਂ ਉੱਤੇ ਦਬਾਅ ਬਣਾਉਣਾ ਚਾਹੁੰਦੀ ਹੈ ਤਾਂ ਕਿ ਉਹ ਕੇਸ ਵਾਪਸ ਲੈ ਲੈਣ। ਉਨ੍ਹਾਂ ਨੇ ਕਿਹਾ ਕਿ ਪੂਰੀ ਅਕਾਲੀ ਦਲ ਲੀਡਰਸ਼ਿਪ ਕੇਸਰ ਸਿੰਘ ਦੇ ਨਾਲ ਹੈ।
ਇਹ ਵੀ ਪੜ੍ਹੋ:-ਹਥਿਆਰਾਂ ਦੀ ਨੋਕ ‘ਤੇ ਮੰਗੇਤਰ ਨੇ ਕੀਤੀ ਇਹ ਵੱਡੀ ਵਾਰਦਾਤ !