ਮੋਹਾਲੀ : ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਕੱਚੇ ਮੁਲਾਜ਼ਮ ਕੱਚੇ ਟੀਚਰ ਯੂਨੀਅਨ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਕਰਨ 'ਤੇ ਬਹਾਨੇਬਾਜ਼ੀ ਤੋਂ ਤੰਗ ਆ ਕੇ ਅਧਿਆਪਕਾਂ ਵੱਲੋਂ ਸਿੱਖਿਆ ਬੋਰਡ ਦੇ ਦੋਨੋਂ ਗੇਟ ਬੰਦ ਕਰ ਦਿੱਤੇ ਗਏ ਅਤੇ ਕਿਸੇ ਵੀ ਕਰਮਚਾਰੀ ਨੂੰ ਦਫਤਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।
ਇਸ ਦੌਰਾਨ ਹਾਲਾਂਕਿ ਪੁਲਿਸ ਤੇ ਅਧਿਆਪਕਾਂ ਦੀ ਝੜਪ ਜ਼ਰੂਰ ਹੋਈ। ਕਈ ਟੀਚਰ ਜ਼ਖ਼ਮੀ ਵੀ ਹੋਏ ਪਰ ਉਸ ਤੋਂ ਬਾਅਦ ਮੌਕੇ 'ਤੇ ਪੁਲਿਸ ਨੇ ਮੌਕਾ ਸੰਭਾਲਿਆ ਤੇ ਟੀਚਰਾਂ ਨੇ ਗੇਟ ਬੰਦ ਕਰਕੇ ਧਰਨਾ ਪ੍ਰਦਰਸ਼ਨ ਕਰ ਦਿੱਤਾ ਹਾਲਾਂਕਿ ਬਾਰਿਸ਼ ਹੋ ਰਹੀ ਹੈ।
ਕੱਚੇ ਅਧਿਆਪਕਾਂ ਨੇ ਮੰਗਾਂ ਮਨਾਉਣ ਲਈ ਅਪਣਾਇਆ ਇਹ ਹੱਥ-ਕੰਡਾ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੇਟ ਮੂਹਰੇ ਧਰਨਾ ਪ੍ਰਦਰਸ਼ਨ ਕਰ ਰਹੀ ਭੁਪਿੰਦਰ ਕੌਰ ਅਧਿਆਪਕਾ ਨੇ ਦੱਸਿਆ ਕਿ ਹੁਣ ਸਰਕਾਰ ਨਾਲ ਬਹਾਨੇਬਾਜ਼ੀ ਦਾ ਸਮਾਂ ਖ਼ਤਮ ਹੋ ਗਿਆ। ਵਾਰ-ਵਾਰ ਸਰਕਾਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਸ ਕਰਕੇ ਅਜੇ ਤਾਂ ਉਨ੍ਹਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਗੇਟ ਹੀ ਬੰਦ ਕੀਤਾ ਗਿਆ ਅਤੇ ਕੰਮ-ਕਾਜ ਪ੍ਰਭਾਵਿਤ ਕੀਤਾ ਗਿਆ ਤੇ ਇਸ ਤੋਂ ਬਾਅਦ ਹੁਣ ਮੰਤਰੀਆਂ ਨੂੰ ਵੀ ਘੇਰਿਆ ਜਾਏਗਾ। ਉਨ੍ਹਾਂ ਨੇ ਕਿਹਾ ਕਿ ਹੁਣ ਮਰ ਕੇ ਜਾਵਾਂਗੇ ਜਾਂ ਆਪਣਾ ਹੱਕ ਲੈ ਕੇ ਜਾਵਾਂਗੇ।
ਇਹ ਵੀ ਪੜ੍ਹੋ:ਵਰ੍ਹਦੇ ਮੀਂਹ ’ਚ ਡਟੇ ਅਧਿਆਪਕ, ਕੀਤੀ ਵੱਡੀ ਕਾਰਵਾਈ
ਮੋਹਾਲੀ 'ਚ ਜ਼ਬਰਦਸਤ ਮੀਂਹ ਪੈ ਰਿਹਾ ਹੈ ਪਰ ਉਸਦੇ ਬਾਵਜੂਦ ਵੀ ਟੀਚਰਾਂ ਦੇ ਹੌਸਲੇ ਕਿਤੇ ਵੀ ਘੱਟਦੇ ਨਜ਼ਰ ਨਹੀਂ ਆ ਰਹੇ। ਮੀਂਹ ਦੇ ਦੌਰਾਨ ਵੀ ਕਈ ਟੀਚਰਾਂ ਦੇ ਜੋਸ਼ ਤੇ ਹੌਸਲੇ ਬੁਲੰਦ ਦਿਖਾਈ ਦਿੱਤੇ।