ਮੋਹਾਲੀ: ਕੱਚੇ ਅਧਿਆਪਕ ਵੱਲੋਂ ਪਿਛਲੇ 3 ਦਿਨਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ 25 ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਦਫ਼ਤਰ ਦੇ ਉੱਪਰ ਵੀ ਚੜ੍ਹੇ ਹੋਏ ਹਨ ਜਿਹਨਾਂ ਵਿੱਚੋਂ ਇੱਕ ਦੀ ਸਿਹਤ ਵਿਗੜ ਗਈ ਹੈ ਜਿਸ ਦੇ ਇਲਾਜ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਅਧਿਆਪਕਾਂ ਨੇ ਕਿਹਾ ਕਿ ਜੇਕਰ ਉਹਨਾਂ ਨੇ ਸਾਥੀ ਨੂੰ ਕੁਝ ਹੁੰਦਾ ਤਾਂ ਉਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।
Teachers Protest: ਸਿੱਖਿਆ ਵਿਭਾਗ ਦਫ਼ਤਰ ’ਤੇ ਚੜ੍ਹੇ ਇੱਕ ਅਧਿਆਪਕ ਦੀ ਵਿਗੜੀ ਸਿਹਤ ਇਹ ਵੀ ਪੜੋ: ਅਧਿਆਪਕਾਂ ਦੇ ਧਰਚੇ ਪਹੁੰਚੇ ਆਪ ਆਗੂਆਂ ਨੂੰ ਸਟੇਜ ਤੋਂ ਨਹੀਂ ਦਿੱਤਾ ਬੋਲਣ
ਸਾਨੂੰ ਲਿਖਤੀ ਭਰੋਸਾ ਨਹੀਂ ਮਿਲਿਆ
ਕੱਚੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਗੂਆਂ ਨਾਲ ਜੋ ਬੈਠਕ ਹੋਈ ਹੈ ਉਸ ਵਿੱਚ ਉਨ੍ਹਾਂ ਨੂੰ ਲਿਖਤ ਦੇ ਵਿੱਚ ਕੁਝ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ 2 ਮੁੱਖ ਮੰਗਾਂ ਹਨ ਪਹਿਲੀ ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ ਤੇ ਦੂਜੀ ਉਨ੍ਹਾਂ ਦੀ ਤਨਖਾਹਾਂ ਨੂੰ ਵਧਾਉਣਾ ਜਿਹੜੇ ਕਿ ਮਹਿਜ਼ 6 ਹਜ਼ਾਰ ਰੁਪਏ ਹੈ।
ਦਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ 3 ਦਿਨਾਂ ਤੋਂ 5 ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਦੀ ਬਿਲਡਿੰਗ ਉੱਤੇ ਚੜ੍ਹੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਸਾਥੀ ਦੀ ਸਿਹਤ ਖ਼ਰਾਬ ਹੋ ਗਈ ਹੈ ਜਿਸ ਦੇ ਲਈ ਪ੍ਰਸ਼ਾਸਨ ਨੂੰ ਡਾਕਟਰ ਦਾ ਇੰਤਜ਼ਾਮ ਕਰਨ ਦੇ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਨਾ ਤਾਂ ਸਮੇਂ ’ਤੇ ਖਾਣਾ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਪਾਣੀ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2017 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਡੇ ਧਰਨੇ ਵਿੱਚ ਆ ਕੇ ਸਾਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਗਏ ਸਨ, ਪਰ ਉਹਨਾਂ ਨੇ ਆਪਣਾ ਵਾਅਦੇ ਅਜੇ ਤਕ ਪੂਰਾ ਨਹੀਂ ਕੀਤਾ।
ਧਰਨੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਅਧਿਆਪਕ ਵੀ ਸ਼ਾਮਲ ਹਨ। ਕੁਝ ਔਰਤਾਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਪਹੁੰਚ ਰਹੀਆਂ ਹਨ। ਅਜਿਹੀ ਇੱਕ ਔਰਤ ਜਰਨੈਲ ਕੌਰ ਹੈ ਜਿਹੜੀ ਆਪਣੀਆਂ 2 ਧੀਆਂ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਈ ਹੈ ਤੇ ਆਪਣੇ ਹੱਕਾ ਲਈ ਲੜ ਰਹੀ ਹੈ।
ਇਹ ਵੀ ਪੜੋ: ਕਿਸਾਨਾਂ ਨੇ ਮਿੰਨੀ ਸਕੱਤਰੇਤ ਦੀਆਂ ਟੱਪੀਆਂ ਕੰਧਾਂ, ਮੀਟਿੰਗ ਹਾਲ ਚ ਘੇਰੇ ਅਧਿਕਾਰੀ