ਪੰਜਾਬ

punjab

ETV Bharat / state

ਮੁਹਾਲੀ ਨਰਸ ਕਤਲ ਮਾਮਲਾ: ਮੁਅੱਤਲ ਏਐਸਆਈ ਰਸ਼ਪ੍ਰੀਤ ਸਿੰਘ ਨਾਮਜ਼ਦ

ਮੁਹਾਲੀ ਦੇ ਸੋਹਾਣਾ ਸੈਕਟਰ 78 ਵਿੱਚ ਇੱਕ ਨਰਸ ਦੀ 13 ਨਵੰਬਰ ਨੂੰ ਛੱਪੜ ਵਿੱਚੋਂ ਲਾਸ਼ ਮਿਲੀ ਸੀ। ਮਾਮਲੇ ਵਿੱਚ ਇੱਕ ਮੁਅੱਤਲ ਏਐਸਆਈ ਰਸ਼ਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

Mohali Nurse Murder case
ਮੁਅੱਤਲ ਏਐਸਆਈ ਰਸ਼ਪ੍ਰੀਤ ਸਿੰਘ ਨਾਮਜ਼ਦ

By

Published : Nov 23, 2022, 12:42 PM IST

Updated : Nov 23, 2022, 1:54 PM IST

ਮੁਹਾਲੀ:ਜ਼ਿਲ੍ਹੇ ਦੇ ਸੋਹਾਣਾ ਸੈਕਟਰ 78 ਵਿੱਚ ਸਵੇਰੇ ਸਵੇਰੇ ਨਿੱਜੀ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਇੱਕ ਸਸਪੈਂਡ ਏਐਸਆਈ ਰਸ਼ਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

ਮੁਅੱਤਲ ਏਐਸਆਈ ਦਾ ਨਾਂ ਆ ਰਿਹਾ ਸਾਹਮਣੇ: ਦੱਸਿਆ ਜਾ ਰਿਹਾ ਹੈ ਕਿ ਉਸ ਨੇ ਹੀ ਇਸ ਨਰਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਪੁਲਿਸ ਨੇ ਮ੍ਰਿਤਕ ਨਰਸ ਦਾ ਮੋਬਾਈਲ ਡਾਟਾ ਬਰਾਮਦ ਕਰ ਲਿਆ ਹੈ ਅਤੇ ਇਹ ਰਸ਼ਪ੍ਰੀਤ ਸਿੰਘ ਮੁਅੱਤਲ ਏਐਸਆਈ ਜੋ ਕਿ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਜਿਸ ਦੇ 2 ਬੱਚੇ ਹਨ, ਉਸ ਤੋਂ ਬਾਅਦ ਉਸ ਦੇ ਇਸ ਨਰਸ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰੇਮ ਸਬੰਧ ਬਣ ਗਏ। ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਕਾਰਨ ਮੁਅੱਤਲ ਏਐਸਆਈ ਰਸ਼ਪ੍ਰੀਤ ਸਿੰਘ ਨੇ ਰਾਤ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨੂੰ ਆਪਣੇ ਸਕੂਟਰ ’ਤੇ ਰੱਖ ਕੇ ਸੈਕਟਰ-78 ਦੇ ਛੱਪੜ ਕੋਲ ਛੱਡ ਦਿੱਤਾ।

ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ: ਮਾਮਲੇ ਸਬੰਧੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਹੱਥ ਲੱਗੀ ਹੈ ਜਿਸ ਨੂੰ ਖੰਗਾਲਿਆ ਜਾ ਰਿਹਾ ਹੈ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਇਸ ਲੜਕੀ ਦੀ ਮੌਤ ਇੱਥੇ ਨਹੀਂ ਹੋਈ ਸੀ ਕੋਈ ਵਿਅਕਤੀ ਆਪਣੇ ਸਕੂਟਰ ਉੱਤੇ ਇੱਥੇ ਲਾਸ਼ ਨੂੰ ਛੱਡ ਕੇ ਗਿਆ ਹੈ।

ਛੱਪੜ ਚੋਂ ਮਿਲੀ ਸੀ ਨਰਸ ਦੀ ਲਾਸ਼: ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੁਹਾਲੀ ਦੇ ਸੋਹਾਣਾ ਸੈਕਟਰ 78 ਵਿੱਚ ਸਵੇਰ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਦੀ ਲਾਸ਼ ਇੱਕ ਛੱਪੜ ਚੋਂ ਮਿਲੀ ਸੀ। ਮ੍ਰਿਤਕ ਲੜਕੀ ਅਬੋਹਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਸੀ। ਜਿਸਦੀ ਪਛਾਣ 22 ਸਾਲਾ ਨਸੀਬ ਵਾਸੀ ਅਬੋਹਰ ਵਜੋਂ ਹੋਈ ਸੀ।

ਇਹ ਵੀ ਪੜੋ:ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਭਗੌੜਾ ਕਰਾਰ, ਵਪਾਰੀ ਤੋਂ 1 ਕਰੋੜ ਦੀ ਮੰਗੀ ਸੀ ਫਿਰੌਤੀ

Last Updated : Nov 23, 2022, 1:54 PM IST

ABOUT THE AUTHOR

...view details