ਪੰਜਾਬ

punjab

ETV Bharat / state

ਸਮਾਜਸੇਵੀ ਸੰਸਥਾਵਾਂ ਵੱਲੋਂ ਲੋੜਵੰਦ ਮਰੀਜਾਂ ਦੇ ਇਲਾਜ ਲਈ ਦਿੱਤੀ ਗਈ ਸਹਾਇਤਾ ਰਾਸ਼ੀ

ਨਿਊ ਚੰਡੀਗੜ੍ਹ ਅਧੀਨ ਸਮਾਜਸੇਵੀ ਸੰਸਥਾਵਾਂ ਨੇ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਕਰਵਾਉਣ ਲਈ ਲੋੜਵੰਦ ਮਰੀਜ਼ਾਂ ਦੀ ਮਦਦ ਕੀਤੀ। ਇਸ ਮੌਕੇ ਉਨ੍ਹਾਂ ਲੋੜਵੰਦ ਮਰੀਜਾਂ ਨੂੰ ਸਹਾਇਤਾ ਰਾਸ਼ੂ ਦਿੱਤੀ ਅਤੇ ਮਦਦ ਦਾ ਭਰੋਸਾ ਦਿੱਤਾ।

ਲੋੜਵੰਦ ਮਰੀਜ਼ ਦੇ ਪਰਿਵਾਰ ਨੂੰ ਮਦਦ ਦਿੰਦੇ ਹੋਏ ਸਮਾਜਸੇਵੀ
ਲੋੜਵੰਦ ਮਰੀਜ਼ ਦੇ ਪਰਿਵਾਰ ਨੂੰ ਮਦਦ ਦਿੰਦੇ ਹੋਏ ਸਮਾਜਸੇਵੀ

By

Published : Dec 5, 2019, 9:45 AM IST

ਕੁਰਾਲੀ: ਨਿਊ ਚੰਡੀਗੜ੍ਹ ਅਧੀਨ ਸਮਾਜਸੇਵੀ ਸੰਸਥਾਵਾਂ ਵੱਲੋਂ ਪੀ.ਜੀ.ਆਈ ਚੰਡੀਗੜ੍ਹ ਵਿਖੇ ਲੋੜਵੰਦ ਮਰੀਜਾਂ ਦੀ ਮਦਦ ਕੀਤੀ ਗਈ।

ਇਸ ਸਬੰਧੀ ਸਰਬੱਤ ਦਾ ਭਲਾ ਮਿੰਨੀ ਸੇਵਾ ਸੰਸਥਾਂ ਅਤੇ ਜੀਵਨਜੋਤ ਸੇਵਾ ਸੁਸਾਇਟੀ ਵੱਲੋਂ ਪੁੱਜੇ ਭਾਈ ਹਰਜੀਤ ਸਿੰਘ ਹਰਮਨ, ਪਰਮਿੰਦਰ ਸਿੰਘ ਸਲਾਮਤਪੁਰ ਅਤੇ ਹੋਰਨਾਂ ਵਲੰਟੀਅਰਾਂ ਮੌਕੇ ਉੱਤੇ ਪੁਜੇ।

ਦੋਹਾਂ ਸੰਸਥਾਵਾਂ ਦੇ ਮੈਂਬਰਾਂ ਨੇ ਦੱਸਿਆ ਕਿ ਦੋ ਲੋੜਵੰਦ ਮਰੀਜਾਂ ਦੀ ਮਦਦ ਕੀਤੀ ਗਈ ਹੈ। ਇਨ੍ਹਾਂ ਚੋਂ ਇੱਕ ਪਰਿਵਾਰ ਪਟਿਆਲਾ ਦਾ ਹੈ ਉਨ੍ਹਾਂ ਦਾ ਬੱਚਾ ਗੰਭੀਰ ਬਿਮਾਰੀ ਦੇ ਇਲਾਜ ਲਈ ਪੀਜੀਆਈ ਦਾਖਲ ਹੈ। ਇਸੇ ਤਰ੍ਹਾਂ ਬਟਾਲਾ ਤੋਂ ਇੱਕ ਗਰੀਬ ਪਰਿਵਾਰ ਨੂੰ ਉਨ੍ਹਾਂ ਦੀ ਬੱਚੀ ਦੇ ਇਲਾਜ ਲਈ ਸਹਾਇਤਾ ਰਾਸ਼ੀ ਦਿੱਤੀ ਗਈ ਹੈ।

ਹੋਰ ਪੜ੍ਹੋ: ਦਿੱਲੀ ਤੋਂ ਸਾਂਸਦ ਹੰਸ ਰਾਜ ਹੰਸ ਦੀ ਮਾਤਾ ਦਾ ਹੋਇਆ ਦੇਹਾਂਤ

ਸੰਸਥਾਵਾਂ ਨੇ ਪਰਿਵਾਰ ਨੂੰ ਇਲਾਜ ਮੁਕੰਮਲ ਹੋਣ ਤੱਕ ਲੋੜ ਮੁਤਾਬਕ ਹੋਰ ਸਹਾਇਤਾ ਰਾਸ਼ੀ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਲੋੜਵੰਦ ਲੋਕਾਂ ਦੀ ਮਦਦ ਕਰਨ ਅਤੇ ਹਸਪਤਾਲ 'ਚ ਦਾਖਲ ਗਰੀਬ ਲੋਕਾਂ ਲਈ ਲੰਗਰ ਆਦਿ ਦੀ ਮਦਦ ਕਰਨ ਲਈ ਅਪੀਲ ਕੀਤੀ। ਉਨ੍ਹਾਂ ਨੇ ਲੋੜਵੰਦ ਦੀ ਸੇਵਾ ਨੂੰ ਹੀ ਮਾਨਵਤਾ ਦੀ ਸੱਚੀ ਸੇਵਾ ਦੱਸਿਆ।

ABOUT THE AUTHOR

...view details