ਪੰਜਾਬ

punjab

ETV Bharat / state

ਕੈਪਟਨ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ ਜਾ ਰਹੇ ਹਨ: ਸੁਨੀਲ ਜਾਖੜ - ਸੀਵਰੇਜ ਪ੍ਰੋਜੈਕਟ ਦਾ ਹੋਇਆ ਉਦਘਾਟਨ

ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਮੋਹਾਲੀ ਦੇ ਕੁਰਾਲੀ ਦੇ ਅਧੀਨ ਪੈਂਦੇ ਪਿੰਡ ਮਾਜਰੀ ਵਿਖੇ ਸੀਚੇਵਾਲ ਪ੍ਰਾਜੈਕਟ ਦਾ ਉਦਘਾਟਨ ਕੀਤਾ।

ਕੁਰਾਲੀ ਦੇ ਪਿੰਡ ਮਾਜਰੀ ਵਿਖੇ ਸੀਵਰੇਜ ਪ੍ਰੋਜੈਕਟ ਦਾ ਹੋਇਆ ਉਦਘਾਟਨ

By

Published : Sep 30, 2019, 11:54 PM IST

ਕੁਰਾਲੀ: ਸਥਾਨਕ ਸ਼ਹਿਰ ਕੁਰਾਲੀ ਦੇ ਨਜ਼ਦੀਕ ਪਿੰਡ ਮਾਜਰੀ ਵਿਖੇ ਪਿੰਡ ਸੀਚੇਵਾਲ ਦੀ ਤਰਜ਼ 'ਤੇ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ' ਤੇ ਪਹੁੰਚੇ। ਪੰਜਾਬ ਦੇ ਮੁਖੀ ਸੁਨੀਲ ਜਾਖੜ ਇਸ ਪਿੰਡ ਵਿੱਚ ਇੱਕ ਵਿਸ਼ਾਲ ਕਾਰਜ ਪ੍ਰੋਗਰਾਮ ਰੱਖਿਆ ਗਿਆ ਸੀ।

ਵੇਖੋ ਵੀਡੀਓ।

ਸੀਵਰੇਜ ਪ੍ਰਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਿੰਡ ਸੀਚੇਵਾਲ ਵਿੱਚ ਸੀਵਰੇਜ ਪ੍ਰਜੈਕਟ ਨੂੰ ਵੇਖਣ ਲਈ ਲੋਕ ਦੂਰੋਂ ਆਉਂਦੇ ਹਨ ਅਤੇ ਉਨ੍ਹਾਂ ਕਿਹਾ ਕਿ ਇਸੇ ਤਰਜ਼ ‘ਤੇ ਚੰਗੀਆਂ ਉਮੀਦਾਂ ਨਾਲ ਇਸ ਪਿੰਡ ਵਿੱਚ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਜੋ ਆਪਣੇ ਆਪ ਵਿਚ ਇਕ ਮਿਸਾਲ ਬਣ ਜਾਵੇਗੀ।

ਰਾਜਨੀਤੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾ ਰਹੇ ਹਨ। ਇਸੇ ਕਾਰਨ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਤੇ ਭਰੋਸਾ ਜਤਾਇਆ ਹੈ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੀਆਂ ਚਾਰ ਸੀਟਾਂ ਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤੇ ਕੰਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਇਨ੍ਹਾਂ ਸਾਰੀਆਂ ਸੀਟਾਂ ਉੱਤੇ ਕਾਂਗਰਸ ਜੇਤੂ ਹੋਵੇਗੀ।

ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਜਗਮੋਹਨ ਸਿੰਘ ਕੰਗ ਪੰਜਾਬ ਸੱਕਤਰ ਰਣਜੀਤ ਸਿੰਘ ਨਗਲ਼ੀਆਂ, ਰਾਣਾ ਕੁਸ਼ਲ ਪਾਲ ਯੂਥ ਪ੍ਰਧਾਨ, ਕਮਲਜੀਤ ਅਰੌੜਾ ਬਲਾਕ ਪ੍ਰਧਾਨ, ਸ਼ਹਿਰੀ ਪ੍ਰਧਾਨ ਨੰਦੀ ਪਾਲ ਬਾਂਸਲ, ਕੌਂਸਲਰ ਸ਼ਿਵ ਵਰਮਾ, ਰਮਾਕਾਂਤ ਕਾਲੀਆ, ਮੈਡਮ ਮੋਨਿਕਾ ਸੂਦ, ਦੁਲਵਾ ਖੱਤਰੀ, ਵਿੱਕੀ ਸਿਸਵਾ, ਜਸਵੀਰ ਰਾਠੌਰ ਆਦਿ ਬਹੁਤ ਸਾਰੇ ਕਾਂਗਰਸੀ ਵਰਕਰਾਂ ਨੇ ਸ਼ਿਰਕਤ ਕੀਤੀ।

ਸਰਸ ਮੇਲੇ 'ਚ ਰਾਜਸਥਾਨ ਦੀਆਂ ਰੌਣਕਾਂ

ABOUT THE AUTHOR

...view details