ਮੋਹਾਲੀ: ਖਰੜ ਦੇ ਨੇੜੇ ਪਿੰਡ ਮੱਛਲੀ ਕਲਾਂ 'ਚ ਇੱਕ ਸਕੂਲੀ ਬੱਸ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਬੱਸ 'ਚ ਲਗਭਗ 50 ਦੇ ਕਰੀਬ ਸਕੂਲੀ ਬੱਚੇ ਸਵਾਰ ਸਨ। ਹਾਲਾਂਕਿ ਇਸ ਹਾਦਸੇ 'ਚ ਸਾਰੇ ਬੱਚੇ ਸੁਰੱਖਿਤ ਹਨ। ਇਹ ਸਕੂਲ ਬੱਸ ਅਕਾਲ ਅਕੈਡਮੀ ਚੁੰਨੀ ਕਲਾਂ ਦੀ ਹੈ।
ਮੋਹਾਲੀ 'ਚ ਤੇਜ਼ ਰਫ਼ਤਾਰ ਸਕੂਲ ਬੱਸ ਪਲਟੀ, ਇੱਕ ਦੀ ਹਾਲਤ ਗੰਭੀਰ
ਮੋਹਾਲੀ ਦੇ ਪਿੰਡ ਮੱਛਲੀ ਕਲਾਂ 'ਚ ਤੇਜ਼ ਰਫ਼ਤਾਰ ਸਕੂਲ ਬੱਸ ਪਲਟ ਗਈ। ਇਸ ਹਾਦਸੇ 'ਚ ਮਾਸੂਮ ਬੱਚੇ ਵਾਲ-ਵਾਲ ਬਚੇ। ਹਾਲਾਂਕਿ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਸਕੂਲੀ ਬੱਸ ਪਲਟਣ ਦਾ ਕਾਰਨ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ, ਜਿਸ ਕਾਰਨ ਬੱਸ ਦਾ ਸੰਤੂਲਨ ਬਿਗੜ ਗਿਆ ਤੇ ਉਹ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਖੇਤ 'ਚ ਪਲਟ ਗਈ। ਇਸ ਹਾਦਸੇ 'ਚ ਸਕੂਲੀ ਬੱਚੇ ਜ਼ਖ਼ਮੀ ਹੋ ਗਏ ਹਨ, ਜਦੋਂਕਿ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਦਾ ਰਹੀ ਹੈ।
ਮੌਕੇ 'ਤੇ ਪੁੱਜੀ ਪੁਲਿਸ ਨੇ ਬੱਸ ਚਾਲਕ 'ਤੇ ਮਾਮਲਾ ਦਰਜ ਕਰ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸਣਯੋਗ ਹੈ ਕਿ ਬੀਤੇ ਮਹਿਨੇ ਸੰਗਰੂਰ ਦੇ ਪਿੰਡ ਲੌਂਗੋਵਾਲ 'ਚ ਵੀ ਵੈਨ ਚਾਲਕ ਦੀ ਲਾਪਰਵਾਹੀ ਕਾਰਨ 4 ਬੱਚਿਆ ਦੀ ਮੌਤ ਹੋ ਗਈ ਸੀ। ਇਸ ਦਰਦਨਾਕ ਹਾਦਸੇ ਤੋਂ ਵੀ ਸਕੂਲ ਬੱਸ ਜਾ ਵੈਨ ਚਾਲਕਾਂ ਨੇ ਕੋਈ ਸਬਕ ਨਹੀਂ ਲਿਆ ਅਤੇ ਸ਼ਰੇਆਮ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨਜ਼ਰ ਆ ਰਹੇ ਹਨ।