ਪੰਜਾਬ

punjab

ETV Bharat / state

ਸੁਣੋ! ਪੈਰਾਲੰਪਿਕਸ 'ਚ ਸਿਲਵਰ ਮੈਡਲ ਜਿੱਤਣ ਵਾਲੀ ਅਨੰਨਿਆ ਬਾਂਸਲ ਦੇ ਸੰਘਰਸ਼ ਦੀ ਕਹਾਣੀ - ਮੋਹਾਲੀ ਦੇ ਸੈਕਟਰ 66 ਦੀ ਰਹਿਣ ਵਾਲੀ

ਅਨੰਨਿਆ ਬਾਂਸਲ ਮੋਹਾਲੀ ਦੇ ਸੈਕਟਰ 66 ਦੀ ਰਹਿਣ ਵਾਲੀ ਹੈ। ਅਨੰਨਿਆ ਬਾਂਸਲ ਜਿਹੜੇ ਕਿ ਬਹਿਰੀਨ ਵਿੱਚ ਹੋਈ ਪੈਰਾਲੰਪਿਕਸ ਵਿੱਚ ਖੇਡ ਸ਼ਾਰਟਪੁੱਟ ਵਿੱਚ ਪੂਰੇ ਦੇਸ਼ ਦੀ ਅਗਵਾਈ ਕਰਦੇ ਹੋਏ ਸ਼ਾਰਟਪੁੱਟ ਵਿੱਚ ਉਸ ਨੇ ਸਿਲਵਰ ਮੈਡਲ ਹਾਸਿਲ( a silver medalist in the Paralympics in Bahrain) ਕੀਤਾ। ਆਪਣੇ ਮਾਂ ਪਿਓ ਦੇ ਨਾਲ ਨਾਲ ਭਾਰਤ ਦਾ ਨਾਂ ਵੀ ਰੌਸ਼ਨ ਕੀਤਾ ਹੈ।

Special conversation with the parents of Ananya Bansal, a silver medalist in the Paralympics in Bahrain
Special conversation with the parents of Ananya Bansal, a silver medalist in the Paralympics in Bahrain

By

Published : Dec 5, 2021, 9:14 PM IST

ਮੋਹਾਲੀ: ਕਿਸੇ ਸ਼ਾਇਰ ਨੇ ਕਿਹਾ ਹੈ ਕਿ ਅਪਾਹਿਜ ਸਾਡੀ ਸੋਚ ਹੁੰਦੀ ਹੈ, ਸਰੀਰ ਕਦੇ ਅਪਾਹਿਜ ਨਹੀਂ ਹੁੰਦੇ। ਅਜਿਹੀ ਹੀ ਮਿਸਾਲ ਮੋਹਾਲੀ ਦੀ ਰਹਿਣ ਵਾਲੀ ਇੱਕ ਕੁੜੀ ਨੇ ਪੈਦਾ ਕੀਤੀ। ਆਪਣੇ ਸੁਆਲਾਂ ਦੇ ਜੁਆਬ ਲੈਣ ਲਈ ਪੜ੍ਹੋ ਪੂਰੀ ਖ਼ਬਰ...

ਕੌਣ ਹੈ ਅਨੰਨਿਆ ਬਾਂਸਲ

ਅਨੰਨਿਆ ਬਾਂਸਲ(Ananya Bansal) ਮੋਹਾਲੀ ਦੇ ਸੈਕਟਰ 66 ਦੀ ਰਹਿਣ ਵਾਲੀ ਹੈ। ਅਨੰਨਿਆ ਬੰਸਲ ਜਿਹੜੇ ਕਿ ਬਹਿਰੀਨ ਵਿੱਚ ਹੋਈ ਪੈਰਾਲੰਪਿਕਸ ਵਿੱਚ ਖੇਡ ਸ਼ਾਰਟਪੁੱਟ ਵਿੱਚ ਪੂਰੇ ਦੇਸ਼ ਦੀ ਅਗਵਾਈ ਕਰਦੇ ਹੋਏ ਸ਼ਾਰਟਪੁੱਟ ਵਿੱਚ ਉਸ ਨੇ ਸਿਲਵਰ ਮੈਡਲ( a silver medalist in the Paralympics in Bahrain) ਹਾਸਿਲ ਕੀਤਾ। ਆਪਣੇ ਮਾਂ ਪਿਓ ਦੇ ਨਾਲ ਨਾਲ ਭਾਰਤ ਦਾ ਨਾਂ ਵੀ ਰੌਸ਼ਨ ਕੀਤਾ ਹੈ।

ਅਨੰਨਿਆ ਬਾਂਸਲ ਇੱਕ ਸਪੈਸ਼ਲ ਚਾਈਲਡ ਹੈ, ਜਿਸ ਦੇ ਮਾਤਾ ਪਿਤਾ ਕ੍ਰਮਵਾਰ ਸੰਦੀਪ ਕਮਲ ਅਤੇ ਮੋਨਿਕਾ ਬੰਸਲ ਹਨ। ਉਸਦੇ ਮਾਤਾ ਪ੍ਰਿੰਸੀਪਲ ਕੰਟਰੋਲਰ ਆਫ਼ ਡਿਫੈਂਸ ਅਕਾਊਂਟਸ ਵੈਸਟਰਨ ਕਮਾਂਡ ਚੰਡੀਗੜ੍ਹ ਵਿਚ ਕੰਮ ਕਰ ਰਹੇ ਹਨ। ਉਹ ਆਪ ਵੀ ਸ਼ਾਰਟਪੁੱਟ ਦੀ ਆਪਣੇ ਸਮੇਂ ਦੀ ਵਧੀਆ ਖਿਡਾਰਨ ਵੀ ਰਹਿ ਚੁੱਕੇ ਹਨ।

Special conversation with the parents of Ananya Bansal, a silver medalist in the Paralympics in Bahrain

ਅੱਜ ਸ਼ਨੀਵਾਰ ਨੂੰ ਈ.ਟੀ.ਵੀ ਭਾਰਤ ਨਾਲ ਗੱਲਬਾਤ ਕਰਦਿਆਂ ਹੋਇਆ ਅਨੰਨਿਆ ਦੇ ਪਿਤਾ ਸੰਦੀਪ ਕਮਲ ਅਤੇ ਮਾਤਾ ਮੋਨਿਕਾ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਬਹਿਰੀਨ 'ਚ ਸਿਲਵਰ ਮੈਡਲ ਹਾਸਿਲ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਹ ਉੱਥੇ ਹੁੰਦੇ ਉਨ੍ਹਾਂ ਦੀ ਬੇਟੀ ਗੋਲਡ ਮੈਡਲ ਵੀ ਲਿਆ ਸਕਦੀ ਸੀ।

ਆਉ ਸੁਣਦੇ ਹਾਂ ਮਾਤਾ ਪਿਤਾ ਦੀ ਜ਼ੁਬਾਨੀ, ਅਨੰਨਿਆ ਦੇ ਸੰਘਰਸ਼ ਦੀ ਕਹਾਣੀ

ਅਨੰਨਿਆ ਬਾਂਸਲ ਦੇ ਪਿਤਾ ਨੇ ਦੱਸਿਆ ਕਿ ਅਨੰਨਿਆ ਨੇ ਬਚਪਨ ਤੋਂ ਹੀ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਿਆ। ਇੱਥੋਂ ਤੱਕ ਕਿ ਡਾਕਟਰ ਨੇ ਵੀ ਉਨ੍ਹਾਂ ਨੂੰ ਬੱਚੇ ਦੀ ਸਪੈਸ਼ਲ ਦੇਖ ਭਾਲ ਲਈ ਕਹਿ ਦਿੱਤਾ ਸੀ। ਸ਼ੁਰੂ ਤੋਂ ਹੀ ਉਨ੍ਹਾਂ ਨੂੰ ਇੰਨਾ ਲੰਬਾ ਸੰਘਰਸ਼ ਕਰਨਾ ਪਿਆ, ਪਹਿਲਾਂ ਉਨ੍ਹਾਂ ਨੇ ਅਨੰਨਿਆ ਨੂੰ ਵੱਖ ਵੱਖ ਗੇਮਾਂ ਵਿੱਚ ਹਿੱਸਾ ਦਿਵਾਉਣ ਦੇ ਰਹੇ।

ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੈਰਾਓਲੰਪਿਕਸ ਗੇਮ ਹੁੰਦੀ ਹੈ, ਜਿਸ ਵਿੱਚ ਉਨ੍ਹਾਂ ਦੀ ਬੇਟੀ ਸ਼ਾਟਪੁੱਟ ਮੁਕਾਬਲੇ ਵਿੱਚ ਹਿੱਸਾ ਲੈ ਸਕਦੀ ਹੈ, ਤਾਂ ਪਿਤਾ ਨੇ ਆਪਣੀ ਕੋਈ ਕਸਰ ਨਹੀਂ ਛੱਡੀ ਅਤੇ ਉਹਦੀ ਕਾਮਯਾਬੀ ਲਈ ਦਿਨ ਰਾਤ ਇੱਕ ਕਰ ਦਿੱਤੇ।

ਅਨੰਨਿਆ ਬਾਂਸਲ ਦੇ ਪਿਤਾ ਅਨੁਸਾਰ ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਬੇਟੀ ਆਪਣੇ ਸਹੀ ਅਨੁਸ਼ਾਸਨ 'ਤੇ ਖੇਡਾਂ ਪ੍ਰਤੀ ਲਗਾਅ ਰੱਖ ਰਹੀ ਹੈ। ਅੱਜ ਉਸ ਨੂੰ ਸਿਲਵਰ ਮੈਡਲ ਹਾਸਿਲ ਹੋਇਆ ਹੈ।

ਅਨੰਨਿਆ ਬੰਸਲ ਦੇ ਪਿਤਾ ਸੰਦੀਪ ਕਮਲ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਿਕ ਇਸ ਤਰ੍ਹਾਂ ਦੇ ਬੱਚੇ ਨਾਲ ਜਦ ਕੋਈ ਬਾਹਰ ਖੇਡ ਹੁੰਦੀ ਐ ਇੰਟਰਨੈਸ਼ਨਲ ਪੱਧਰ ਦੀ ਖੇਡ ਹੁੰਦੀ ਹੈ ਤਾਂ ਉਸਦੇ ਮਾਤਾ ਪਿਤਾ ਚੋਂ ਕੋਈ ਵੀ ਇੱਕ ਮੈਂਬਰ ਜਾ ਸਕਦਾ ਹੈ, ਪਰ ਅਫ਼ਸੋਸ ਉਨ੍ਹਾਂ ਨੂੰ ਉੱਥੇ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਜਿਸ ਕਰਕੇ ਉਹ ਮੋਬਾਇਲ 'ਤੇ ਆਪਣੇ ਕਿਸੇ ਖ਼ਾਸ ਸਿਸਟਮ ਸੰਪਰਕ ਨਾਲ ਸੰਬੰਧ ਕਾਇਮ ਕਰਦੇ ਰਹੇ। ਜੇ ਉਹ ਉੱਥੇ ਹੁੰਦੇ ਹੁੰਦੇ ਤਾਂ ਅਨੰਨਿਆ ਅੱਜ ਭਾਰਤ ਲਈ ਗੋਲਡ ਮੈਡਲ ਲੈ ਕੇ ਆਉਂਦੀ।

ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਦੌਰਾਨ ਇੱਕ ਗੱਲ ਦਾ ਹੋਰ ਵੀ ਅਫ਼ਸੋਸ ਪ੍ਰਗਟਾਉਂਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਦੇਸ਼ ਦਾ ਮਾਣ ਵਧਾਇਆ ਹੈ, ਪਰ ਨਾ ਤਾਂ ਉਨ੍ਹਾਂ ਨੂੰ ਅਜੇ ਤੱਕ ਕੇਂਦਰ ਸਰਕਾਰ ਨੇ ਕੋਈ ਮੁਬਾਰਕਬਾਦ ਦਿੱਤੀ ਅਤੇ ਨਾ ਹੀ ਸੂਬਾ ਸਰਕਾਰ ਨੇ ਇੱਕ ਫੋਨ ਕਾਲ ਰਾਹੀਂ ਵੀ ਉਨ੍ਹਾਂ ਨੂੰ ਮੁਬਾਰਕਬਾਦ ਨਹੀਂ ਦਿੱਤੀ ਗਈ।

ਉਨ੍ਹਾਂ ਨੇ ਈ.ਟੀ.ਵੀ ਭਾਰਤ ਨਾਲ ਉਮੀਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਹੈ ਕਿ ਸ਼ਾਇਦ ਉਨ੍ਹਾਂ ਦੀ ਬੇਟੀ ਹੁਣ ਜਿਹੜੀ ਕਿ 8 ਦਸੰਬਰ ਨੂੰ ਭਾਰਤ ਪਰਤੇਗੀ, ਤਾਂ ਉਨ੍ਹਾਂ ਨੂੰ ਉਸ ਤੋਂ ਪਹਿਲਾਂ ਮੁਬਾਰਕਬਾਦ ਜ਼ਰੂਰ ਆਵੇ। ਇਸ ਦੌਰਾਨ ਉਨ੍ਹਾਂ ਨੇ ਗੱਲਬਾਤ 'ਚ ਇਹ ਵੀ ਕਿਹਾ ਕਿ ਅਜੇ ਤੱਕ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਵੀ ਮਦਦ ਨਹੀਂ ਦਿੱਤੀ ਗਈ ਹੈ।

ਅਨੰਨਿਆ ਨੇ ਕੀਤੀ ਵੱਖਰੀ ਮਿਸਾਲ ਕਾਇਮ

ਅਨੰਨਿਆ ਬਾਂਸਲ ਅਤੇ ਉਸਦੇ ਮਾਤਾ ਪਿਤਾ ਨੇ ਅੱਜ ਉਹਨਾਂ ਮਾਪਿਆਂ ਲਈ ਲਈ ਇੱਕ ਬਹੁਤ ਵੱਡੀ ਮਿਸਾਲ ਪੈਦਾ ਕਰ ਦਿੱਤੀ ਜਿਹੜੇ ਲੋਕ ਖ਼ਾਸ ਲੋੜਾਂ ਵਾਲੇ ਬੱਚੇ ਦੇ ਘਰ ਵਿੱਚ ਪੈਦਾ ਹੋਣ 'ਤੇ ਨਾਮੋਸ਼ ਹੋ ਜਾਂਦੇ ਹਨ।

ਕਿਉਂਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਬੱਚੇ ਦੇ ਨਾਲ ਨਾਲ ਸਪੈਸ਼ਲ ਕੇਅਰ ਕਰਕੇ ਉਹਨਾਂ ਦੀ ਵੀ ਜ਼ਿੰਦਗੀ ਕਿਤੇ ਰੁਕ ਗਈ ਹੈ, ਪਰ ਅੱਜ ਅਨੰਨਿਆ ਜਿਸ ਮੁਕਾਮ 'ਤੇ ਹੈ ਇਸ ਵਿੱਚ ਉਸ ਦੇ ਮਾਤਾ ਪਿਤਾ ਅਤੇ ਮੋਨਿਕਾ ਬਾਂਸਲ ਅਤੇ ਸੰਦੀਪ ਕਮਲ ਦਾ ਬਹੁਤ ਯੋਗਦਾਨ ਹੈ। ਉਹਨਾਂ ਨੇ ਜੋ ਮਿਹਨਤ ਕੀਤੀ ਅਤੇ ਕਰਵਾਈ ਇਹ ਕਾਬਲੇ- ਤਾਰੀਫ਼ ਹੈ। ਉਹਨਾਂ ਮਿਸਾਲ ਪੈਦਾ ਕੀਤੀ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਤੋਂ ਘਬਰਾਉਣ ਦੀ ਲੋੜ ਨਹੀਂ, ਬਲਕਿ ਉਹਨਾਂ ਨੂੰ ਹੌਂਸਲਾ, ਪਿਆਰ, ਹਿੰਮਤ ਦੇਣ ਦੀ ਲੋੜ ਹੈ।

ਸਰਦੀਆਂ ਦੇ ਦਿਨਾਂ ਵਿੱਚ ਅਨੰਨਿਆ ਸਵੇਰੇ 4 ਵਜੇ ਉਠ ਕੇ 15 ਕਿਲੋ ਮੀਟਰ ਸਾਈਕਲਿੰਗ ਕਰਦੀ ਸੀ। ਉਸਦੇ ਪਿਤਾ ਉਸ ਨਾਲ ਸਕੂਟਰੀ ਉਤੇ ਟੌਰਚਰ ਜਗ੍ਹਾ ਕੇ ਨਾਲ ਨਾਲ ਚੱਲਦੇ ਸਨ।

ਇਹ ਵੀ ਪੜ੍ਹੋ:ਸਰਬਜੀਤ ਮੱਕੜ ਦੇ ਭਾਜਪਾ 'ਚ ਜਾਣ 'ਤੇ ਕਿਸ ਨੂੰ ਹੋਵੇਗਾ ਨੁਕਸਾਨ ਤੇ ਕਿਸ ਨੂੰ ਫ਼ਾਇਦਾ !

ABOUT THE AUTHOR

...view details