ਮੁਹਾਲੀ:ਜ਼ੀਰਕਪੁਰ ਵਿਚ ਸਮਾਜ ਸੇਵੀ (Social worker) ਸੋਨੂੰ ਸੇਠੀ ਦੁਆਰਾ ਬਾਣੀ ਦੀਆਂ ਤੁਕਾਂ ਦੀ ਬੇਅਦਬੀ ਕਰਨ ਦੇ ਇਲਜ਼ਾਮ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿੱਖ ਜਥੇਬੰਦੀਆਂ ਦੁਆਰਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਨੂੰ ਸੇਠੀ ਦੇ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਅਧਿਕਾਰੀ ਓਕਾਰ ਸਿੰਘ ਦੁਆਰਾ ਸੋਨੂੰ ਸੇਠੀ ਖਿਲਾਫ਼ ਆਈਪੀਸੀ ਧਾਰਾ 295ਏ ਦੇ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਜਸਵਿੰਦਰ ਸਿੰਘ ਰਾਜਪੁਰ ਨੇ ਦੱਸਿਆ ਹੈ ਕਿ ਸੋਨੂੰ ਸੇਠੀ ਦੁਆਰਾ ਬੁੱਧਵਾਰ ਨੂੰ ਜ਼ੀਰਕਪੁਰ ਆਪਣੇ ਢਾਬੇ ਉਤੇ ਪਵਿੱਤਰ ਬਾਣੀ ਦੀ ਤੁਕਾਂ ਨੂੰ ਆਪਣੇ ਤਰੀਕੇ ਨਾਲ ਗਾ ਕੇ ਮਹਿਲਾਵਾਂ ਨੂੰ ਸੁਣਾਇਆ ਗਿਆ ਸੀ। ਜਿਸ ਉਤੇ ਮਹਿਲਾਵਾਂ ਨੇ ਡਾਂਸ ਕੀਤਾ ਅਤੇ ਸੋਨੂੰ ਸੇਠੀ ਦੁਆਰਾ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਵੀ ਕੀਤੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਗਤਾਂ ਵਿਚ ਰੋਸ ਵੀ ਪਾਇਆ ਗਿਆ ਸੀ। ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਵੀਡੀਓ ਵਿਚ ਜੋ ਮਹਿਲਾ ਵਿਖਾਈ ਦੇ ਰਹੀ ਹੈ ਉਨ੍ਹਾਂ ਨੇ ਉਸ ਉਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ।