ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਾਕਡਾਊਨ ਲਗਾਇਆ ਗਿਆ ਹੈ।ਇਸ ਸਮੇਂ ਗਰੀਬ ਬੰਦੇ ਦਾ ਰੁਜ਼ਗਾਰ ਬੰਦ ਹੋਣ ਕਰਕੇ ਰੋਟੀ ਖਾਣੀ ਬਹੁਤ ਮੁਸ਼ਕਿਲ ਹੋ ਗਈ ਹੈ।ਇਸ ਦੌਰਾਨ ਮੁਹਾਲੀ ਦੇ ਸੈਕਟਰ ਸੱਤਰ ਵਿਖੇ ਸੁਸਾਇਟੀ ਦੇ ਲੋਕਾਂ ਨੇ ਨਾਨੂੰ ਦਾਦਾ ਰਸੋਈ ਖੋਲ੍ਹੀ ਹੈ। ਜਿਸ ਵਿੱਚ ਖ਼ਾਸਕਰ ਦਿਹਾੜੀਦਾਰ ਮਜ਼ਦੂਰਾਂ ਵਾਸਤੇ ਦਸ ਰੁਪਏ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਖਾਲੀ ਪੇਟ ਨਾ ਹੋਵੇ।
ਸਮਾਜ ਸੇਵੀ ਸੰਸਥਾਂ ਲੌਕਡਾਊਨ ਵਿਚ ਲੋੜਵੰਦਾਂ ਨੂੰ ਦੇ ਰਹੀ ਹੈ ਲੰਗਰ - ਕੋਰੋਨਾ ਵਾਇਰਸ
ਮੁਹਾਲੀ ਦੇ ਸੈਕਟਰ ਸੱਤਰ ਦੇ ਸੁਸਾਇਟੀ ਦੇ ਲੋਕਾਂ ਨੇ ਨਾਨੂੰ ਦਾਦਾ ਦੀ ਰਸੋਈ ਖੋਲ੍ਹੀ ਗਈ ਹੈ ਤਾਂ ਕਿ ਲਾਕਡਾਊਨ ਵਿਚ ਲੋੜਵੰਦਾਂ ਨੂੰ ਭੋਜਨ ਦਿੱਤਾ ਜਾਵੇ।
ਸਮਾਜ ਸੇਵੀ ਸੰਸਥਾਂ ਲੌਕਡਾਊਨ ਵਿਚ ਲੋੜਵੰਦਾਂ ਨੂੰ ਦੇ ਰਹੀ ਹੈ ਲੰਗਰ
ਇਸ ਮੌਕੇ ਸੁਸਾਇਟੀ ਦੇ ਮੈਂਬਰ ਐਨ ਐਸ ਸੋਢੀ ਦੱਸਦੇ ਹਨ ਕਿ ਹਾਲਾਂਕਿ ਕੋਈ ਖਾਣਾ ਮੁਫ਼ਤ ਵੀ ਲਿਜਾ ਸਕਦੇ ਹਨ ਪਰ ਦਸ ਰੁਪਏ ਰੇਟ ਇਸ ਕਰਕੇ ਰੱਖਿਆ ਗਿਆ ਹੈ ਕਿ ਕਿਉਂਕਿ ਕਈ ਵਾਰ ਲੋਕ ਮੁਫ਼ਤ ਨਹੀਂ ਖਾਣਾ ਚਾਹੁੰਦੇ ਹਨ।
ਉੱਥੇ ਹੀ ਦਿਹਾੜੀਦਾਰ ਮਜ਼ਦੂਰਾਂ ਨੇ ਕਿਹਾ ਕਿ ਪਿਛਲੇ ਲਾਕਡਾਊਨ ਦੌਰਾਨ ਖਾਣਾ ਨਹੀਂ ਮਿਲਦਾ ਸੀ ਪਰ ਇਸ ਵਾਰ ਘਰ ਵਾਪਸ ਜਾਣ ਦੀ ਲੋੜ ਨਹੀਂ ਕਿਉਂਕਿ ਜੇ ਕੰਮ ਨਹੀਂ ਤਾਂ ਘੱਟੋ ਘੱਟ ਢਿੱਡ ਭਰਨਾ ਰੋਟੀ ਤਾਂ ਮਿਲ ਰਹੀ ਹੈ।
ਇਹ ਵੀ ਪੜੋ:ਦਿੱਲੀ ਸਰਕਾਰ ਕੋਲ 4,783 ਕੋਵਿਡ ਮੌਤਾਂ ਦਾ ਨਹੀਂ ਕੋਈ ਰਿਕਾਰਡ
Last Updated : May 17, 2021, 11:10 PM IST